July 5, 2024 12:12 am
dogs

ਲੁਧਿਆਣਾ ‘ਚ ਕੁੱਤਿਆਂ ਨੇ 4 ਸਾਲ ਦੀ ਬੱਚੀ ਨੂੰ ਬਣਾਇਆ ਸ਼ਿਕਾਰ, ਬੱਚੀ ਨੂੰ ਪਲਾਟ ‘ਚ ਘੜੀਸਿਆ

ਦਿੱਲੀ, 14 ਦਸੰਬਰ 2023: ਪੰਜਾਬ ਦੇ ਲੁਧਿਆਣਾ ‘ਚ ਅਵਾਰਾ ਕੁੱਤਿਆਂ (dogs) ਨੇ 4 ਸਾਲ ਦੀ ਬੱਚੀ ਨੂੰ ਵੱਢ ਲਿਆ। ਕੱਲ੍ਹ ਯਾਨੀ ਬੁੱਧਵਾਰ ਨੂੰ ਬੱਚੀ ਗਲੀ ਤੋਂ ਆਪਣੇ ਘਰ ਜਾ ਰਹੀ ਸੀ। ਇਸ ਦੌਰਾਨ ਚਾਰ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਅਤੇ ਘੜੀਸ ਕੇ ਪਲਾਟ ਵਿੱਚ ਲੈ ਗਏ। ਜਿੱਥੇ ਉਸ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਕੁੱਤਿਆਂ ਨੇ ਬੱਚੀ ਨੂੰ ਲਗਭਗ 32 ਸਕਿੰਟ ਤੱਕ ਘੇਰ ਕੇ ਰੱਖਿਆ ।

ਇਸ ਦੌਰਾਨ ਜਦੋਂ ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਜਦੋਂ ਲੋਕ ਪਹੁੰਚੇ ਤਾਂ ਕੁੱਤੇ (dogs) ਬੱਚੀ ਨੂੰ ਪਲਾਟ ਵਿੱਚ ਛੱਡ ਕੇ ਭੱਜ ਗਏ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ ਬੱਡੇਵਾਲ ਰੋਡ ‘ਤੇ ਪ੍ਰਦੀਪ ਪਾਰਕ ਨੇੜੇ ਦੀ ਦੱਸੀ ਜਾ ਰਹੀ ਹੈ।

ਸਰਾਭਾ ਨਗਰ ਥਾਣੇ ਦੇ ਐਸਐਚਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵੀਡੀਓ ਦੇਖੀ ਹੈ। ਫਿਲਹਾਲ ਇਸ ਸਬੰਧੀ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਇਲਾਕੇ ਦੀ ਜਾਂਚ ਜ਼ਰੂਰ ਕਰਵਾਈ ਜਾਵੇਗੀ। ਬਾਕੀ ਵੀਡੀਓ ਜਿੱਥੋਂ ਦੀ ਹੈ ਉਹ ਵੀ ਜਲਦੀ ਹੀ ਪਤਾ ਲੱਗ ਜਾਵੇਗਾ।