Ludhiana

ਲੁਧਿਆਣਾ ‘ਚ ACP ਦੀ ਗੱਡੀ ਨੇ ਮਾਸੂਮ ਬੱਚੇ ਨੂੰ ਦਰੜਿਆ, ਪੁਲਿਸ ਨੇ ਦੱਸਿਆ ਕੁਦਰਤੀ ਮੌਤ

ਚੰਡੀਗੜ੍ਹ, 15 ਅਪ੍ਰੈਲ 2023: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ (Ludhiana) ਵਿੱਚ ਇੱਕ ACP (ਸਹਾਇਕ ਪੁਲਿਸ ਕਮਿਸ਼ਨਰ) ਦੇ ਡਰਾਈਵਰ ਨੇ ਗਲੀ ਵਿੱਚ ਖੇਡ ਰਹੇ ਇੱਕ ਦੋ ਸਾਲ ਦੇ ਬੱਚੇ ਨੂੰ ਦਰੜ ਦਿੱਤਾ । ਜਿਸ ਕਾਰਨ ਮਾਸੂਮ ਬੱਚੇ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਡਰਾਈਵਰ ਖੁਦ ਬੱਚੇ ਨੂੰ ਹਸਪਤਾਲ ਲੈ ਕੇ ਗਿਆ। ਜਿੱਥੋਂ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਇਸ ਨੂੰ ਕੁਦਰਤੀ ਮੌਤ ਦੱਸਿਆ ਹੈ।

ਇਹ ਘਟਨਾ ਵਿਕਾਸ ਨਗਰ ਦੀ ਗਲੀ ਨੰਬਰ 3 ਦੀ ਹੈ। ਬੱਚੇ ਦੇ ਚਾਚਾ ਧਰਮੇਸ਼ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਰਹਿੰਦਾ ਹੈ। ਸ਼ਨੀਵਾਰ ਨੂੰ ਉਸ ਦੇ ਡਰਾਈਵਰ ਨੇ ਆਪਣੀ ਕੋਠੀ ਦਾ ਗੇਟ ਖੋਲ੍ਹ ਕੇ ਫਾਰਚੂਨਰ ਗੱਡੀ ਕੱਢ ਲਈ।

ਬਿਨਾਂ ਆਲੇ-ਦੁਆਲੇ ਦੇਖਦਿਆਂ ਡਰਾਈਵਰ ਨੇ ਡੇਢ ਸਾਲ ਦੇ ਮਾਸੂਮ ਅਨੁਰਾਜ ਨੂੰ ਗੱਡੀ ਦੇ ਅਗਲੇ ਟਾਇਰ ਹੇਠ ਕੁਚਲ ਦਿੱਤਾ। ਅਨੁਰਾਜ ਗਲੀ ਵਿੱਚ ਖੇਡ ਰਿਹਾ ਸੀ। ਚਾਚੇ ਨੇ ਦੱਸਿਆ ਕਿ ਡਰਾਈਵਰ ਇੰਨਾ ਚਲਾਕ ਸੀ ਕਿ ਉਸ ਨੇ ਬੱਚੇ ਨੂੰ ਕਾਰ ਡਿੱਕੀ ਵਿੱਚ ਪਾ ਦਿੱਤਾ ਅਤੇ ਖੁਦ ਉਸ ਨੂੰ ਹਸਪਤਾਲ ਲੈ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਧਰਮੇਸ਼ ਨੇ ਦੱਸਿਆ ਕਿ ਜਦੋਂ ਉਹ ਹਸਪਤਾਲ ਪਹੁੰਚਿਆ ਤਾਂ ਉਸ ਨੂੰ ਸਾਰਾ ਮਾਮਲਾ ਸਪੱਸ਼ਟ ਹੋਇਆ । ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ। ਲਹਾਲ ਇਸ ਮਾਮਲੇ ‘ਚ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।

Scroll to Top