Road Accident

ਲੁਧਿਆਣਾ ‘ਚ ਟਿੱਪਰ ਨੇ ਸਕੂਲ ਜਾਂਦੀ ਬੀਬੀ ਅਧਿਆਪਕ ਨੂੰ ਦਰੜਿਆ, ਗੰਭੀਰ ਜ਼ਖਮੀ

ਚੰਡੀਗੜ੍ਹ, 23 ਅਪ੍ਰੈਲ 2024: ਲੁਧਿਆਣਾ (Ludhiana) ਦੇ ਚੰਡੀਗੜ੍ਹ ਰੋਡ ‘ਤੇ ਮੰਗਲਵਾਰ ਸਵੇਰੇ ਇੱਕ ਟਿੱਪਰ ਨੇ ਸਕੂਟਰ ਸਵਾਰ ਬੀਬੀ ਅਧਿਆਪਕ ਨੂੰ ਦਰੜ ਦਿੱਤਾ। ਜਿਸ ਤੋਂ ਬਾਅਦ ਅਧਿਆਪਕ ਸੜਕ ‘ਤੇ ਖੂਨ ਨਾਲ ਲੱਥਪੱਥ ਪਈ ਰਹੀ। ਹਾਦਸੇ ‘ਚ ਜ਼ਖਮੀ ਅਧਿਆਪਕਾ ਦਾ ਨਾਂ ਕੀਰਤੀ ਅਰੋੜਾ ਹੈ। ਦੱਸਿਆ ਜਾ ਰਿਹਾ ਹੈ ਕਿ ਕੀਰਤੀ ਦਾ ਵਿਆਹ 4 ਮਹੀਨੇ ਪਹਿਲਾਂ ਹੀ ਹੋਇਆ ਸੀ। ਅਧਿਆਪਕਾ ਇੱਕ ਸਾਲ ਤੋਂ ਡੀਸੀਐਮ ਪ੍ਰੈਜ਼ੀਡੈਂਸੀ ਸਕੂਲ ਵਿੱਚ ਪੜ੍ਹਾ ਰਹੀ ਹੈ ਅਤੇ ਜੂਨੀਅਰ ਜਮਾਤਾਂ ਨੂੰ ਪੜ੍ਹਾਉਂਦੀ ਹੈ।

ਚਸ਼ਮਦੀਦਾਂ ਦੇ ਮੁਤਾਬਕ ਟਿੱਪਰ ਦੀ ਰਫ਼ਤਾਰ ਬਹੁਤ ਤੇਜ਼ ਸੀ, ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਡੀਸੀਐਮ ਇੱਕ ਸਾਲ ਤੋਂ ਪ੍ਰੈਜ਼ੀਡੈਂਸੀ ਸਕੂਲ ਵਿੱਚ ਪੜ੍ਹਾ ਰਹੇ ਹਨ। ਕੀਰਤੀ ਦੇ ਘਰਵਾਲੇ ਭੁਵਨ ਅਰੋੜਾ ਨੇ ਦੱਸਿਆ ਕਿ ਉਹ ਫਤਿਹਗੜ੍ਹ ਇਲਾਕੇ ਦਾ ਰਹਿਣ ਵਾਲਾ ਹੈ। ਹਰ ਰੋਜ਼ ਦੀ ਤਰ੍ਹਾਂ ਉਸ ਦੀ ਕੀਰਤੀ ਘਰੋਂ ਤਿਆਰ ਹੋ ਕੇ ਸਕੂਲ ਲਈ ਰਵਾਨਾ ਹੋ ਗਈ। ਅਚਾਨਕ ਵਰਧਮਾਨ ਚੌਕ ‘ਤੇ ਟਿੱਪਰ ਨਾਲ ਹਾਦਸਾ ਹੋ ਗਿਆ । ਉਸ ਨੂੰ ਤੁਰੰਤ ਸੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਜ਼ਖ਼ਮੀ ਕੀਰਤੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡਾਕਟਰਾਂ ਅਨੁਸਾਰ ਹੱਥ ਦਾ ਅੰਗੂਠਾ ਵੱਖ ਹੋ ਗਿਆ ਹੈ। ਲੱਤਾਂ ਅਤੇ ਹੱਥਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਪੂਰੇ ਸਰੀਰ ਦੀ ਸਕੈਨਿੰਗ ਹੋਵੇਗੀ। ਫਿਲਹਾਲ ਕੀਰਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸੱਟਾਂ ਗੰਭੀਰ ਹੋਣ ਕਾਰਨ ਉਨ੍ਹਾਂ ਦੇ ਇਲਾਜ ‘ਚ ਲੰਮਾ ਸਮਾਂ ਲੱਗੇਗਾ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਲਿਆ। ਮੁਲਜ਼ਮਾਂ ਦੀ ਪਛਾਣ ਲਈ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।

Scroll to Top