ASI

ਖੰਨਾ ‘ਚ ਸ਼ਰਾਬ ਦੇ ਨਸ਼ੇ ‘ਚ ਧੁੱਤ ASI ਨੇ ਕੀਤਾ ਹੰਗਾਮਾ, ਪੁਲਿਸ ਵੱਲੋਂ ਵਿਭਾਗੀ ਜਾਂਚ ਸ਼ੁਰੂ

ਖੰਨਾ, 4 ਜਨਵਰੀ 2024: ਖੰਨਾ ‘ਚ ਡਿਊਟੀ ਦੌਰਾਨ ਸ਼ਰਾਬ ਦੇ ਨਸ਼ੇ ‘ਚ ਧੁੱਤ ਇੱਕ ਏ.ਐੱਸ.ਆਈ (ASI) ਨੇ ਹੰਗਾਮਾ ਕੀਤਾ। ਇੱਥੋਂ ਤੱਕ ਕਿ ਸ਼ਰ੍ਹੇਆਮ ਆਪਣੇ ਹੀ ਐਸ.ਐਚ.ਓ. ਨੂੰ ਗਾਲ੍ਹਾਂ ਕੱਢੀਆਂ। ਇਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਜਿਸ ਕਾਰਨ ਏ.ਐਸ.ਆਈ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਸਿਟੀ ਥਾਣਾ ਦੇ ਏ.ਐਸ.ਆਈ (ASI) ਸੁਰਾਜਦੀਨ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ। ਜਿਸਦੀ ਸ਼ਿਕਾਇਤ ਐਸਐਚਓ ਹੇਮੰਤ ਮਲਹੋਤਰਾ ਨੂੰ ਮਿਲੀ। ਐਸਐਚਓ ਨੇ ਥਾਣਾ ਮੁਨਸ਼ੀ ਨੂੰ ਨਾਲ ਲੈ ਕੇ ਏ.ਐਸ.ਆਈ ਸੁਰਾਜਦੀਨ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ । ਏ.ਐਸ.ਆਈ ਨੇ ਉਥੇ ਐਮਰਜੈਂਸੀ ਵਾਰਡ ਵਿੱਚ ਕਾਫ਼ੀ ਹੰਗਾਮਾ ਕੀਤਾ। ਐਸ.ਐਚ.ਓ ਨਾਲ ਬਦਸਲੂਕੀ ਕੀਤੀ ਅਤੇ ਨੌਬਤ ਹੱਥੋਪਾਈ ਤੱਕ ਪਹੁੰਚ ਗਈ। ਜਿਸਤੋਂ ਬਾਅਦ ਡੀਐਸਪੀ ਰਾਜੇਸ਼ ਕੁਮਾਰ ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ।

Scroll to Top