July 2, 2024 9:03 pm
Leo Varadkar

ਆਇਰਲੈਂਡ ‘ਚ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ ਨੇ ਦਿੱਤਾ ਅਸਤੀਫਾ

ਚੰਡੀਗੜ੍ਹ, 21 ਮਾਰਚ 2024: ਆਇਰਲੈਂਡ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਲਿਓ ਵਰਾਡਕਰ (Leo Varadkar) ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣੀ ਪਾਰਟੀ ਫਾਈਨ ਗੇਲ ਪਾਰਟੀ ਦੇ ਆਗੂ ਦਾ ਅਹੁਦਾ ਵੀ ਛੱਡ ਦਿੱਤਾ ਹੈ। ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਦੇ ਮੁਤਾਬਕ ਉਨ੍ਹਾਂ ਦਾ ਕਹਿਣਾ ਹੈ ਕਜੀ ਮੇਰੇ ਅਹੁਦੇ ਨੂੰ ਛੱਡਣ ਦਾ ਕਾਰਨ ਨਿੱਜੀ ਅਤੇ ਸਿਆਸੀ ਦੋਵੇਂ ਹਨ। ਮੈਨੂੰ ਲੱਗਦਾ ਹੈ ਕਿ ਦੇਸ਼ ਦੀ ਗੱਠਜੋੜ ਸਰਕਾਰ ਕੋਲ ਕਿਸੇ ਹੋਰ ਆਗੂ ਦੀ ਅਗਵਾਈ ਵਿੱਚ ਅੱਗੇ ਵਧਣ ਦਾ ਬਿਹਤਰ ਮੌਕਾ ਹੋਵੇਗਾ।

ਉਨ੍ਹਾਂ (Leo Varadkar) ਦੀ ਪਾਰਟੀ ਨੇ ਨਵੇਂ ਆਗੂ ਲਈ ਨਾਮਜ਼ਦਗੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਤੀਜੇ 5 ਅਪ੍ਰੈਲ ਨੂੰ ਐਲਾਨੇ ਜਾਣਗੇ। ਇਸ ਦੇ ਨਾਲ ਹੀ ਸੰਸਦ ‘ਚ 9 ਅਪ੍ਰੈਲ ਨੂੰ ਨਵੇਂ ਪ੍ਰਧਾਨ ਮੰਤਰੀ ਲਈ ਚੋਣਾਂ ਹੋਣਗੀਆਂ।

ਜਿਕਰਯੋਗ ਹੈ ਕਿ 43 ਸਾਲਾ ਲਿਓ ਆਇਰਲੈਂਡ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਸਨ। ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਸੀ। 2017 ਵਿੱਚ, 38 ਸਾਲ ਦੀ ਉਮਰ ਵਿੱਚ ਉਹ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ। ਇਹ ਕਾਰਜਕਾਲ 2020 ਤੱਕ ਚੱਲਿਆ। ਉਸਦਾ ਜਨਮ 18 ਜਨਵਰੀ 1979 ਨੂੰ ਆਇਰਲੈਂਡ ਦੀ ਰਾਜਧਾਨੀ ਡਬਲਿਨ ਵਿੱਚ ਹੋਇਆ ਸੀ। ਉਸਦੀ ਮਾਂ ਮੈਰੀ ਆਇਰਲੈਂਡ ਨਾਲ ਸਬੰਧਤ ਸੀ।

ਲੀਓ ਦੀ ਮਾਂ ਮੈਰੀ ਇੱਕ ਨਰਸ ਵਜੋਂ ਕੰਮ ਕਰਦੀ ਸੀ। ਉਸਦੇ ਪਿਓ ਅਸ਼ੋਕ ਇੱਕ ਭਾਰਤੀ ਪਰਵਾਸੀ ਸਨ। ਉਹ ਪੇਸ਼ੇ ਤੋਂ ਇੱਕ ਡਾਕਟਰ ਸੀ ਅਤੇ 1960 ਦੇ ਦਹਾਕੇ ਵਿੱਚ ਇੰਗਲੈਂਡ ਦੀ ਨੈਸ਼ਨਲ ਹੈਲਥ ਸਰਵਿਸ ਵਿੱਚ ਕੰਮ ਕਰਦੇ ਸਨ। ਇੱਥੇ ਹੀ ਦੋਵਾਂ ਦੀ ਮੁਲਾਕਾਤ ਹੋਈ ਸੀ। ਅਸ਼ੋਕ ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਵਰਦ ਪਿੰਡ ਦਾ ਰਹਿਣ ਵਾਲਾ ਸੀ ਅਤੇ ਮੁੰਬਈ ‘ਚ ਰਹਿੰਦਾ ਸੀ।