India Covid Update: ਦੇਸ਼ ‘ਚ ਕੋਰੋਨਾ ਨੇ ਇੱਕ ਵਾਰੀ ਫ਼ਿਰ ਦਸਤਕ ਦਿੱਤੀ ਹੈ । ਅੱਜ ਭਾਰਤ ਵਿੱਚ ਕੋਵਿਡ-19 ਦੇ 41,195 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਕੋਰੋਨਾ ਕੇਸਾ ਦੀ ਗਿਣਤੀ ‘ਚ ਲਗਾਤਾਰ ਇਜ਼ਾਫ਼ਾ ਹੋਣ ਦੇ ਨਾਲ 3,20,77,706 ਹੋ ਗਈ, ਜਦਕਿ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਵੱਧ ਕੇ 3,87,987 ਦੱਸੀ ਗਈ।
ਕੇਂਦਰੀ ਸਿਹਤ ਮੰਤਰਾਲਾ ਵਲੋਂ ਵੀਰਵਾਰ ਨੂੰ ਦਿੱਤੇ ਅੰਕੜਿਆਂ ਅਨੁਸਾਰ 490 ਲੋਕਾਂ ਦੀ ਮੌਤ ਹੋਣ ਤੋ ਬਾਅਦ ਮ੍ਰਿਤਕਾਂ ਦੀ ਗਿਣਤੀ 4,29,669 ਹੋ ਗਈ ਹੈ।ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਵਾਇਰਸ ਦੇ ਕੁੱਲ ਮਾਮਲਿਆਂ ਦਾ 1.21 ਫ਼ੀਸਦੀ ਹੈ, ਜਦਕਿ ਕੋਰੋਨਾ ਮਾਂਹਾਮਾਰੀ ਤੋ ਸਿਹਤਮੰਦ ਹੋਣ ਵਾਲਿਆਂ ਦਾ ਦਰ 97.45 ਫ਼ੀਸਦੀ ਦੱਸਿਆ ਗਿਆ।
ਮੰਤਰਾਲੇ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1,636 ਮਾਮਲਿਆਂ ਦਾ ਵਾਧਾ ਹੋਇਆ ਹੈ। ਬੁੱਧਵਾਰ ਨੂੰ ਕੋਵਿਡ-19 ਲਈ 21,24,953 ਲੋਕਾਂ ਦੀ ਜਾਂਚ ਕੀਤੀ ਗਈ ਸੀ। ਇਸ ਦੇ ਨਾਲ ਹੀ ਹੁਣ ਤੱਕ ਇਸ ਬੀਮਾਰੀ ਦਾ ਪਤਾ ਲਾਉਣ ਲਈ ਜਾਂਚ ਕੀਤੇ ਲੋਕਾਂ ਦੀ ਗਿਣਤੀ 48,73,70,196 ਹੋ ਗਈ ਹੈ।
ਕੋਰੋਨਾ ਨੂੰ ਰੋਕਣ ਲਈ ਸਰਕਾਰ ਵੱਲੋਂ ਟੀਕਾਕਰਨ ਦੀ ਅਭਿਆਨ ਸ਼ੁਰੂ ਕੀਤਾ ਗਿਆ ਸੀ। ਭਾਰਤ ’ਚ 52 ਕਰੋੜ ਤੋਂ ਵੱਧ ਲੋਕਾਂ ਨੂੰ ਕੋਰੋਨਾ ਟੀਕਾ ਲੱਗ ਚੁੱਕਾ ਹੈ। ਸਿਹਤ ਮੰਤਰਾਲਾ ਵਲੋਂ ਇਹ ਜਾਣਕਾਰੀ ਦਿੱਤੀ ਗਈ। ਦੇਸ਼ ਦੇ ਕਈ ਸੂਬਿਆਂ ’ਚ ਸਕੂਲ ਖੁੱਲ ਗਏ ਹਨ,ਪਰ ਸਕੂਲਾਂ ‘ਚ ਕੋਰੋਨਾ ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ।ਜਿਸ ਤੋ ਬਾਅਦ ਸਰਕਾਰਾ ਸਕੂਲ ਬੰਦ ਕਰਨ ਵੱਲ ਫ਼ਿਰ ਵਿਚਾਰ ਕੀਤਾ ਜਾ ਰਿਹਾ।
ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ (ਬਿਨਾਂ ਕਿਸੇ ਕੀਮਤ ਦੀ) ਖਰੀਦ ਮਗਰੋਂ ਮੁਫਤ ਮੁਹੱਈਆ ਕਰਵਾਏਗੀ ।
ਸਾਰੇ ਸਰੋਤਾਂ ਵੱਲੋਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਣ ਤੱਕ 54.04 ਕਰੋੜ ਤੋਂ ਵੀ ਜ਼ਿਆਦਾ (54,04,78,610) ਟੀਕਿਆਂ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ
ਅਤੇ ਟੀਕਿਆਂ ਦੀਆਂ 1,09,83,510 ਖੁਰਾਕਾਂ ਪਾਈਪ ਲਾਈਨ ਵਿੱਚ ਹਨ।