ਚੰਡੀਗੜ੍ਹ, 12 ਅਪ੍ਰੈਲ 2023: ਦੇਸ਼ ਦੀਆਂ ਸਰਹੱਦਾਂ ‘ਤੇ ਦਿਨ-ਰਾਤ ਡਿਊਟੀ ਕਰ ਰਹੇ ਭਾਰਤੀ ਫੌਜ ਦੇ ਜਵਾਨਾਂ ਦੇ ਮਾਣ-ਸਨਮਾਨ ਲਈ ਗੁਜਰਾਤ ਦੇ ਰਹਿਣ ਵਾਲੇ ਦੋ ਨੌਜਵਾਨ ਸਾਈਕਲ ‘ਤੇ ਪੂਰੇ ਭਾਰਤ ਦੀ ਯਾਤਰਾ ਕਰ ਰਹੇ ਹਨ, ਭਾਰਤੀ ਫੌਜ ਦੇ ਜਵਾਨਾਂ ਦੇ ਮਾਣ-ਸਨਮਾਨ ਅਤੇ ਦੇਸ਼ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਲੈ ਕੇ ਯਾਤਰਾ ਕਰ ਰਹੇ ਇਹ ਦੋਵੇਂ ਨੌਜਵਾਨ ਅੱਜ ਪਟਿਆਲਾ ਪੁਹੰਚੇ |
ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਖ਼ੁਦ ਭਾਰਤੀ ਫੌਜ ਵਿਚ ਭਰਤੀ ਹੋਣਾ ਚਾਹੁੰਦੇ ਸੀ ਪਰ ਕਿਸੇ ਨਾ ਕਿਸੇ ਕਾਰਨਾਂ ਕਰਕੇ ਉਹ ਫੌਜ ਵਿਚ ਭਰਤੀ ਨਹੀਂ ਹੋ ਸਕੇ | ਪਰ ਉਹ ਫੌਜ ਦੇ ਜਵਾਨਾਂ ਦਾ ਉਹ ਬਹੁਤ ਸਤਿਕਾਰ ਕਰਦੇ ਹਨ | ਓਹਨਾ ਦੱਸਿਆ ਕਿ ਅਸੀਂ ਵੀ ਦੇਸ਼ ਲਈ ਕੁਝ ਕਰਨਾ ਚਾਹੁੰਦੇ ਸੀ, ਪਰ ਸਾਡਾ ਸੁਪਨਾ ਅਧੂਰਾ ਰਹਿ ਗਿਆ |
ਪਰ ਫਿਰ ਵੀ ਅਸੀਂ ਦੇਸ ਦੀਆਂ ਸਰਹੱਦਾਂ ‘ਤੇ ਦਿਨ ਰਾਤ ਡਿਊਟੀ ਦੇ ਕੇ ਦੇਸ਼ ਦੀ ਰਾਖੀ ਕਰਨ ਵਾਲੇ ਫੌਜੀ ਵੀਰਾਂ ਦੇ ਮਾਣ-ਸਨਮਾਨ ਲਈ ਇਹ ਯਾਤਰਾ ਕਰਨ ਦਾ ਮਨ ਬਣਾਇਆ ਤੇ ਅੱਜ ਅਸੀਂ ਪੰਜਾਬ ਪੁਹੰਚੇ ਹਾਂ, ਜਿੱਥੇ ਸਾਨੂੰ ਬਹੁਤ ਮਾਣ-ਸਤਿਕਾਰ ਮਿਲਿਆ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕੀ ਜੇਕਰ ਕੋਈ ਨੌਜਵਾਨ ਫੌਜ ਵਿੱਚ ਭਰਤੀ ਹੋਣ ਤੋਂ ਰਹਿ ਗਏ ਤਾਂ ਉਹ ਹਿੰਮਤ ਨਾ ਹਾਰਨ ਅਤੇ ਜਿੱਥੇ ਵੀ ਕੋਈ ਫੌਜ ਦਾ ਜਵਾਨ ਮਿਲੇ ਉਸਨੂੰ ਜੈ ਹਿੰਦ ਕਹਿ ਕੇ ਸਲੂਟ ਕੀਤਾ ਜਾਵੇ |