July 7, 2024 4:40 pm
ਜਨਤਕ ਸਮੱਸਿਆਵਾਂ

ਹਰਿਆਣਾ ‘ਚ ਥੈਲੇਸਮਿਆ ਅਤੇ ਹੀਮੋਫੀਲਿਆ ਰੋਗੀਆਂ ਨੂੰ 3000 ਰੁਪਏ ਮਹੀਨਾ ਵਿਕਲਾਂਗਤਾ ਪੈਨਸ਼ਨ ਮਿਲੇਗੀ

ਚੰਡੀਗੜ੍ਹ, 30 ਜਨਵਰੀ 2024: ਹਰਿਆਣਾ ਵਿਚ ਥੈਲੇਸਮਿਆ (Thalassemia) ਅਤੇ ਹੀਮੋਫੀਲਿਆ ਤੋਂ ਪੀੜਤ ਮਰੀਜ, ਜਿਸ ਦੀ ਪਾਰਿਵਾਰਕ ਉਮਰ ਪ੍ਰਤੀ ਸਾਲ 3 ਲੱਖ ਰੁਪਏ ਤਕ ਹੈਨ, ਹੁਣ 3000 ਰੁਪਏ ਦੀ ਮਹੀਨਾ ਵਿਕਲਾਂਗਤਾ ਪੈਨਸ਼ਨ ਦੇ ਹੱਕਦਾਰ ਹੋਣਗੇ। ਇਸ ਫੈਸਲੇ ਨਾਲ ਲਗਭਗ 2083 ਰੋਗੀਆਂ ਨੂੰ ਲਾਭ ਹੋਣ ਦੀ ਉਮੀਦ ਹੈ ਜਿਸ ਦੇ ਨਤੀਜੇਵਜੋ 7.49 ਕਰੋੜ ਰੁਪਏ ਦਾ ਸਾਲਨਾ ਵੰਡ ਹੋਵੇਗੀ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬਨਿਟ ਦੀ ਮੀਟਿੰਗ ਵਿਚ ਹਰਿਆਣਾ ਦਿਵਆਂਗ ਪੈਂਸ਼ਨ ਲਿਯਮ, 2016 ਦੇ ਤਹਿਤ ਮੌਜੂਦਾ ਨੋਟੀਫਿਕੇਸ਼ਨ ਵਿਚ ਥੈਲੇਸਮਿਆ (Thalassemia) ਅਤੇ ਹੀਮੋਫੀਲਿਆ ਰੋਗਾਂ ਨੂੰ ਸ਼ਾਮਲ ਕਰਨ ਦੀ ਮਨਜ਼ੂਰੀ ਦੇ ਦਿੱਤੀ। ਇਸ ਫੈਸਲੇ ਦਾ ਉਦੇਸ਼ ਅਜਿਹੇ ਰੋਗੀਆਂ ਨੂੰ ਵਿਕਲਾਂਗਤਾ ਪੈਂਸ਼ਨ ਦਾ ਲਾਭ ਪ੍ਰਦਾਨ ਕਰਨਾ ਅਤੇ ਇੰਨ੍ਹਾਂ ਰੋਗੀਆਂ ‘ਤੇ ਪੈਣ ਵਾਲੇ ਵਿੱਤੀ ਬੋੜ ਨੁੰ ਘੱਟ ਕਰਨਾ ਹੈ।

ਮੁੱਖ ਮੰਤਰੀ ਮਨੋਹਰ ਲਾਲ ਨੇ ਪਿਛਲੇ ਸਾਲ 3 ਲੱਖ ਰੁਪਏ ਤਕ ਸਾਲਾਨਾ ਉਮਰ ਵਾਲੇ ਪਰਿਵਾਰਾਂ ਦੇ ਥੈਲੇਸੀਮਿਆ ਅਤੇ ਹੀਮੋਫੀਲਿਆ ਰੋਗੀਆਂ ਨੂੰ ਪੈਨਸ਼ਨ ਦਾ ਐਲਾਨ ਕੀਤਾ ਸੀ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ, ਹਰਿਆਣਾ ਵਿਚ ਮੌਜੂਦਾ ਵਿਚ ਥੈਲੇਸੀਮਿਆ ਦੇ ਲਗਭਗ 1300 ਮਾਮਲੇ ਅਤੇ ਹੀਮੋਫਿਲਿਆ ਦੇ ਲਗਭਗ 783 ਮਾਮਲੇ ਦਰਜ ਕੀਤੇ ਗਏ ਹਨ।

ਮਰੀਜਾਂ ਦੀ ਮੌਜੂਦਾ ਸਥਿਤੀ ਦਾ ਪਤਾ ਲਗਾਉਣ ਲਈ ਕਿ ਉਹ ਠੀਕ ਹੋ ਗਏ ਹਨ ਜਾਂ ਨਹੀਂ ਸਬੰਧਿਤ ਸਿਵਲ ਸਰਜਨ ਵੱਲੋਂ ਥੈਲੇਸੀਮਿਆ ਅਤੇ ਹੀਮੋਫੀਲਿਆ ਪ੍ਰਮਾਣ ਪੱਤਰਾਂ ਦਾ ਪ੍ਰਤੀ ਸਾਲ ਤਸਦੀਕ ਕੀਤਾ ਜਾਵੇਗਾ।