ਚੰਡੀਗੜ੍ਹ, 17 ਦਸੰਬਰ 2024: ਹਰਿਆਣਾ ਦੇ ਗੁਰੂਗ੍ਰਾਮ ‘ਚ ਪੁਲਿਸ ਨੇ ਰੈਪਰ ਬਾਦਸ਼ਾਹ (Rapper Badshah) ਦੀ ਵਾਲੀ ਥਾਰ ਗੱਡੀ ਦਾ 15,500 ਰੁਪਏ ਦਾ ਚਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਥਾਰ ਦੀ ਗੱਡੀ ਗਲਤ ਪਾਸੇ ਜਾ ਰਹੀ ਸੀ। ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ 3 ਧਾਰਾਵਾਂ ਲਗਾਈਆਂ ਹਨ। ਅਸਲ ‘ਚ ਥਾਰ ਦੀ ਕਾਰ ਬਾਦਸ਼ਾਹ ਦੀ ਨਹੀਂ ਹੈ।
ਬਾਦਸ਼ਾਹ (Rapper Badshah) ਬੀਤੇ ਐਤਵਾਰ (15 ਦਸੰਬਰ) ਨੂੰ ਗੁਰੂਗ੍ਰਾਮ ਦੇ ਸੈਕਟਰ-68 ‘ਚ ਪੰਜਾਬੀ ਗਾਇਕ ਕਰਨ ਔਜਲਾ ਦੇ ਸੰਗੀਤ ਸਮਾਗਮ ‘ਚ ਆਏ ਸਨ। ਇਸ ਦੌਰਾਨ ਉਨ੍ਹਾਂ ਦੇ ਕਾਫ਼ਲੇ ‘ਚ ਸ਼ਾਮਲ ਵਾਹਨਾਂ ਨੂੰ ਗਲਤ ਪਾਸੇ ਤੋਂ ਲਿਜਾਇਆ ਜਾ ਰਿਹਾ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲੋਕਾਂ ਨੇ ਸਵਾਲ ਖੜ੍ਹੇ ਕੀਤੇ, ਇੱਕ ਪੋਸਟ ਵਾਇਰਲ ਹੋਣ ‘ਤੇ ਪੁਲਿਸ ਨੇ ਕਾਰਵਾਈ ਕੀਤੀ।
ਇਸ ਤੋਂ ਇਲਾਵਾ ਸੀਸੀਟੀਵੀ ਫੁਟੇਜ ਵੀ ਹਾਸਲ ਕੀਤੀ ਗਈ। ਪੋਲੀਏ ਸੂਤਰਾਂ ਮੁਤਾਬਕ ਬਾਦਸ਼ਾਹ ਜਿਸ ਕਾਲੇ ਰੰਗ ਦੀ ਥਾਰ ਕਾਰ ‘ਚ ਸਵਾਰ ਸੀ, ਉਹ ਪਾਣੀਪਤ ਦੇ ਇਕ ਨੌਜਵਾਨ ਦੇ ਨਾਂ ‘ਤੇ ਰਜਿਸਟਰਡ ਹੈ |
Read More: Chandigarh Show: ਦਿਲਜੀਤ ਦੋਸਾਂਝ ਦੇ ਸ਼ੋਅ ‘ਤੇ Controversy, ਪੰਜਾਬ ਸ਼ਬਦ ਲਿਖਣ ਨੂੰ ਲੈ ਕੇ ਵਿਵਾਦ