ਨਜਾਇਜ਼ ਕਬਜ਼ਾ

ਗੁਰਦਾਸਪੁਰ ‘ਚ ਨਜਾਇਜ਼ ਕਬਜ਼ਾ ਛੁਡਾਉਣ ਆਏ ਅਧਿਕਾਰੀਆਂ ਤੇ ਪਿੰਡ ਵਾਸੀਆਂ ਵਿਚਾਲੇ ਹੋਈ ਬਹਿਸ, ਮਾਹੌਲ ਤਣਾਅਪੂਰਨ

ਗੁਰਦਾਸਪੁਰ 18 ਨਵੰਬਰ 2022: ਗੁਰਦਾਸਪੁਰ ਦੇ ਪਿੰਡ ਹਰਦੋਛਨੀ ਵਿਖੇ ਮਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਅਧਿਕਾਰੀ ਪਿੰਡ ਵਿੱਚ ਨਾਜਾਇਜ਼ ਕਬਜ਼ਾ ਛੁਡਾਉਣ ਲਈ ਆਏ, ਇਸ ਦੌਰਾਨ ਅਧਿਕਾਰੀਆਂ ਅਤੇ ਪਿੰਡ ਵਾਲਿਆਂ ਵਿਚਾਲੇ ਕਬਜ਼ਾ ਨਾ ਛੁਡਾਉਣ ਨੂੰ ਲੈ ਕੇ ਬਹਿਸ ਹੋ ਗਈ | ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਬਲ ਦੀ ਤਾਇਨਾਤ ਕੀਤੀ ਗਈ ਹੈ |

ਦੂਜੇ ਪਾਸੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਡਾ ਇਸ ਜਗ੍ਹਾ ‘ਤੇ ਕਾਫੀ ਪੁਰਾਣਾ ਕਬਜਾ ਹੈ | ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਅਧਿਕਾਰੀਆਂ ਵੱਲੋਂ ਸਾਨੂੰ ਬਿਨਾਂ ਕੋਈ ਨੋਟਿਸ ਦਿੱਤੇ ਇਹ ਕਬਜ਼ਾ ਹਟਾਇਆ ਜਾ ਰਿਹਾ ਹੈ | ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸਾਡਾ ਇਸ ਜਗ੍ਹਾ ‘ਤੇ ਕਾਫੀ ਪੁਰਾਣਾ ਕਬਜ਼ਾ ਹੈ ਅਤੇ ਇਸ ਨੂੰ ਨਾ ਹਟਾਇਆ ਜਾਵੇ |

ਬੀਡੀਓ ਗੁਰਦਾਸਪੁਰ ਕੁਲਦੀਪ ਸਿੰਘ ਵੱਲੋਂ ਕਿਹਾ ਗਿਆ ਕਿ ਇੱਥੇ ਇੱਕ ਆਂਗਨਵਾੜੀ ਸੈਂਟਰ ਬਣਾਇਆ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਇਸ ਜਗ੍ਹਾਂ ‘ਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਨਜਾਇਜ ‘ਤੇ ਕਬਜ਼ਾ ਕੀਤਾ ਗਿਆ ਹੈ, ਜਿਸ ਨੂੰ ਅੱਜ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਟਾਇਆ ਗਿਆ ਹੈ | ਉਹਨਾਂ ਨੇ ਕਿਹਾ ਕਿ ਕਬਜ਼ਾ ਹਟਾਉਣ ਵਿਚ ਸਾਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

Scroll to Top