ਸਰਕਾਰ ਰੇਲ, ਜੇਲ੍ਹ, ਤੇਲ ਸਭ ਕੁਝ ਆਪਣੇ ਦੋਸਤਾਂ ਨੂੰ ਵੇਚ ਰਹੀ ਹੈ: ਮਲਿਕਾਰਜੁਨ ਖੜਗੇ

Mallikarjun Kharge

ਚੰਡੀਗੜ੍ਹ, 25 ਫ਼ਰਵਰੀ 2023: ਕਾਂਗਰਸ ਦੇ ਰਾਸ਼ਟਰੀ ਸੰਮੇਲਨ ਦਾ ਅੱਜ ਦੂਜਾ ਦਿਨ ਹੈ। ਇਸ ਮੌਕੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਨੇ ਕਿਹਾ ਕਿ ਦੇਸ਼ ‘ਚ ਨਫਰਤ ਦਾ ਮਾਹੌਲ ਹੈ। ਸਰਕਾਰ ਆਪਣੇ ਦੋਸਤਾਂ ਨੂੰ ਰੇਲ, ਜੇਲ੍ਹ, ਤੇਲ ਸਭ ਕੁਝ ਵੇਚ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵਿੱਚ ਬੈਠੇ ਲੋਕਾਂ ਦਾ ਡੀਐਨਏ ਗਰੀਬ ਵਿਰੋਧੀ ਹੈ।

ਮਲਿਕਾਅਰਜੁਨ ਖੜਗੇ (Mallikarjun Kharge) ਅੱਜ ਤਿੰਨ ਦਿਨਾਂ ਸੰਮੇਲਨ ਨੂੰ ਸੰਬੋਧਨ ਕਰ ਰਹੇ ਹਨ। ਇਸਤੋਂ ਬਾਅਦ ਸੋਨੀਆ ਗਾਂਧੀ ਵੀ ਸੰਬੋਧਨ ਕਰੇਗੀ। ਰਾਹੁਲ ਗਾਂਧੀ ਆਖਰੀ ਦਿਨ ਯਾਨੀ ਐਤਵਾਰ ਨੂੰ ਸੰਬੋਧਨ ਕਰਨਗੇ। ਦੂਜੇ ਪਾਸੇ ਖ਼ਬਰ ਹੈ ਕਿ ਪਾਰਟੀ ਇਸ ਸੈਸ਼ਨ ਵਿੱਚ ਆਪਣਾ ਸੰਵਿਧਾਨ ਬਦਲ ਸਕਦੀ ਹੈ। ਸੰਸਥਾ ਦੇ ਅਹੁਦੇਦਾਰਾਂ ਨੂੰ ਦਿੱਤੀਆਂ ਸ਼ਕਤੀਆਂ ਦੇ ਨਿਯਮਾਂ ਵਿੱਚ ਬਦਲਾਅ ਹੋ ਸਕਦਾ ਹੈ।

5 ਮਹੱਤਵਪੂਰਨ ਨਿਯਮ:-

1. ਡਾ. ਮਨਮੋਹਨ ਸਿੰਘ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ CWC ਦੇ ਜੀਵਨ ਭਰ ਮੈਂਬਰ ਹੋਣਗੇ।
2. ਹੁਣ ਸ਼ਰਾਬ ਨਾ ਪੀਣ ਅਤੇ ਖਾਦੀ ਪਹਿਨਣ ਵਾਲਿਆਂ ਨੂੰ ਹੀ ਮੈਂਬਰ ਬਣਾਉਣ ਦਾ ਨਿਯਮ ਵੀ ਬਦਲ ਜਾਵੇਗਾ।
3. ਕਾਂਗਰਸ ਦੀ ਸੰਵਿਧਾਨ ਸੋਧ ਕਮੇਟੀ 16 ਸੰਵਿਧਾਨ ਅਤੇ 32 ਨਿਯਮਾਂ ਵਿੱਚ ਬਦਲਾਅ ਦਾ ਪ੍ਰਸਤਾਵ ਦੇਵੇਗੀ।
4. ਲੋਕ ਸਭਾ-ਵਿਧਾਨ ਸਭਾ ਚੋਣਾਂ ਵਿੱਚ ਅੱਧੀਆਂ ਸੀਟਾਂ 50 ਸਾਲ ਤੋਂ ਘੱਟ ਉਮਰ ਦੇ ਉਮੀਦਵਾਰਾਂ ਨੂੰ ਦਿੱਤੀਆਂ ਜਾਣਗੀਆਂ।

5. ਪੋਲਿੰਗ ਬੂਥ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਕਾਂਗਰਸ ਸੰਗਠਨ ਵਿੱਚ ਸੋਸ਼ਲ ਆਡਿਟ ਹੋਵੇਗਾ। ਇਸਦੇ ਨਾਲ ਹੀ ਦੇਸ਼ ਭਰ ਵਿੱਚ ਰਾਖਵੀਆਂ ਲੋਕ ਸਭਾ ਸੀਟਾਂ ’ਤੇ ਚੋਣਾਂ ਤੋਂ ਪਹਿਲਾਂ ਨਵੀਂ ਤੇ ਨੌਜਵਾਨ ਲੀਡਰਸ਼ਿਪ ਤਿਆਰ ਕੀਤੀ ਜਾਵੇਗੀ।

ਇਸ ਮੌਕੇ ਮਲਿਕਾਰਜੁਨ ਖੜਗੇ (Mallikarjun Kharge) ਨੇ ਕਿਹਾ ਕਿ ਸੇਵਾ, ਸੰਘਰਸ਼ ਅਤੇ ਕੁਰਬਾਨੀ… ਸਭ ਤੋਂ ਪਹਿਲਾਂ ਭਾਰਤ ਦਾ ਦੇਸ਼ ਵਾਸੀਆਂ ਨੂੰ ਸੰਕਲਪ ਲੈਣਾ ਪਵੇਗਾ। ਮਹਾਤਮਾ ਗਾਂਧੀ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਜ਼ਾਦੀ ਦੇ ਇੱਕ ਝੰਡੇ ਹੇਠ ਖੜ੍ਹਾ ਕੀਤਾ ਸੀ । ਉਨ੍ਹਾਂ ਨੇ ਸੰਵਿਧਾਨ ਵਿੱਚ ਵੀ ਵੱਡੀਆਂ ਤਬਦੀਲੀਆਂ ਕੀਤੀਆਂ। ਕਾਂਗਰਸ ਇੱਕ ਜਨ ਅੰਦੋਲਨ ਦੇ ਰੂਪ ਵਿੱਚ ਲੋਕਾਂ ਵਿੱਚ ਆਈ ਅਤੇ ਇੱਥੋਂ ਇੱਕ ਅੰਦੋਲਨ ਸ਼ੁਰੂ ਹੋਇਆ।

ਅੱਜ ਦੇਸ਼ ਨੂੰ 75 ਸਾਲਾਂ ਵਿੱਚ ਸਭ ਤੋਂ ਔਖੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗਾਂਧੀ ਨੇ ਛੂਤ-ਛਾਤ ਵਿਰੁੱਧ ਦੇਸ਼ ਭਰ ਵਿੱਚ ਮੁਹਿੰਮ ਚਲਾਈ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਸਰਕਾਰ ਅਜਿਹੀ ਹੋਣੀ ਚਾਹੀਦੀ ਹੈ ਕਿ ਹਰ ਵਰਗ ਮਹਿਸੂਸ ਕਰੇ ਕਿ ਸਰਕਾਰ ਮੇਰੀ ਹੈ, ਅੱਜ ਅਸੀਂ ਇਹ ਕਹਿੰਦੇ ਹੋਏ ਮਾਣ ਮਹਿਸੂਸ ਕਰ ਰਹੇ ਹਾਂ ਕਿ ਰਾਹੁਲ ਗਾਂਧੀ ਨੇ ਜੋ ਵਾਅਦਾ ਕੀਤਾ ਸੀ, ਉਹ ਪੂਰਾ ਹੋ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।