Gurdaspur

ਗੁਰਦਾਸਪੁਰ ‘ਚ ਨੇ ਲੁਟੇਰੇ ਨਾਲ ਭਿੜੀ ਬੀਬੀ, ਝੜੱਪ ਦੌਰਾਨ ਲੁਟੇਰਾ ਫਾਇਰਿੰਗ ਕਰਕੇ ਫ਼ਰਾਰ

ਚੰਡੀਗੜ੍ਹ, 18 ਜੁਲਾਈ 2023: ਪੰਜਾਬ ਦੇ ਗੁਰਦਾਸਪੁਰ (Gurdaspur) ਦੇ ਪਿੰਡ ਕਲਿਆਣਪੁਰ ‘ਚ ਦੁਕਾਨਦਾਰ ਨੂੰ ਲੁੱਟਣ ਦੀ ਨੀਅਤ ਨਾਲ ਆਇਆ ਲੁਟੇਰਾ ਇੱਕ ਬੀਬੀ ਦੀ ਕੁੱਟਮਾਰ ਕਰਕੇ ਫ਼ਰਾਰ ਹੋ ਗਿਆ। ਦਸਿਆ ਜਾ ਰਿਹਾ ਹੈ ਕਿ ਜਾਂਦੇ ਸਮੇਂ ਲੁਟੇਰੇ ਨੇ ਹਵਾਈ ਫਾਇਰ ਵੀ ਕੀਤੇ। ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਬੀਬੀ ਨਾਲ ਹੋਈ ਲੜਾਈ ਦੀ ਪੂਰੀ ਵੀਡੀਓ ਰਿਕਾਰਡ ਹੋ ਗਈ ਹੈ।

ਕਲਿਆਣਪੁਰ ਵਾਸੀ ਵੀਰ ਪ੍ਰਤਾਪ ਦੀ ਪਤਨੀ ਰਸ਼ਮੀ ਬਾਲਾ ਨੇ ਦੱਸਿਆ ਕਿ ਉਸ ਦੀ ਪਿੰਡ ਵਿੱਚ ਬੇਕਰੀ ਦੀ ਦੁਕਾਨ ਹੈ। ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ‘ਤੇ ਬੈਠੀ ਸੀ। ਫਿਰ ਇਕ ਨੌਜਵਾਨ ਆਇਆ ਅਤੇ ਸਾਮਾਨ ਮੰਗਿਆ। ਇਸ ਦੌਰਾਨ ਜਦੋਂ ਉਹ ਉਸ ਵੱਲ ਵਧਿਆ ਤਾਂ ਉਹ ਬਚਾਅ ਕਰਦੇ ਹੋਏ ਪਿੱਛੇ ਹਟ ਗਈ ਪਰ ਨੌਜਵਾਨ ਨੇ ਪਿਸਤੌਲ ਕੱਢ ਕੇ ਉਸ ਦੇ ਸਿਰ ‘ਤੇ ਵਾਰ ਕਰ ਦਿੱਤਾ। ਇਸ ਦੌਰਾਨ ਬੀਬੀ ਨੇ ਵੀ ਲੁਟੇਰੇ ਨਾਲ ਜ਼ੋਰਦਾਰ ਮੁਕਾਬਲਾ ਕੀਤਾ, ਜਿਸ ਤੋਂ ਡਰਦਿਆਂ ਉਹ ਦੁਕਾਨ ਛੱਡ ਕੇ ਭੱਜ ਗਏ |

ਇਸਦੇ ਨਾਲ ਹੀ ਥਾਣਾ ਧਾਰੀਵਾਲ ਦੀ ਐਸਐਚਓ ਰਾਜਵਿੰਦਰ ਕੌਰ ਅਤੇ ਡੀਐਸਪੀ ਰਾਜਬੀਰ ਸਿੰਘ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਬੀਬੀ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Scroll to Top