July 5, 2024 12:31 am
Mobile Phone

ਗੁਰਦਾਸਪੁਰ ‘ਚ ਤਿੰਨ ਸਾਲ ਦੀ ਬੱਚੀ ਦੇ ਹੱਥ ‘ਚ ਫਟਿਆ ਮੋਬਾਇਲ ਫੋਨ, ਬੱਚੀ ਬੁਰੀ ਤਰ੍ਹਾਂ ਝੁਲਸੀ

ਚੰਡੀਗੜ੍ਹ 09 ਮਾਰਚ 2024: ਅੱਜ ਕੱਲ੍ਹ ਮਾਪੇ ਆਪਣੇ ਬੱਚਿਆਂ ਨੂੰ ਵਿਅਸਤ ਰੱਖਣ ਲਈ ਫੋਨ (Mobile Phone) ਤਾਂ ਦਿੰਦੇ ਹਨ ਪਰ ਇਹ ਮੋਬਾਇਲ ਫੋਨ ਬੱਚਿਆਂ ਲਈ ਕਿੰਨਾ ਖਤਰਨਾਕ ਸਾਬਿਤ ਹੋ ਸਕਦਾ ਹੈ, ਇਸ ਦੀ ਉਦਾਰਾਹਣ ਪਿੰਡ ਹਰਦੋਬਥਵਾਲਾ ਤੋਂ ਮਿਲੀ ਹੈ । ਇੱਥੇ ਮੋਬਾਈਲ ਫ਼ੋਨ ਨਾਲ ਖੇਡਦੀ ਤਿੰਨ ਸਾਲਾ ਬੱਚੀ ਅਚਾਨਕ ਮੋਬਾਈਲ ਫ਼ੋਨ ਫਟਣ ਕਾਰਨ ਜ਼ਖ਼ਮੀ ਹੋ ਗਈ ਅਤੇ ਉਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਮਨਜੀਤ ਸਿੰਘ ਵਾਸੀ ਹਰਦੋਬਥਵਾਲਾ ਨੇ ਦੱਸਿਆ ਕਿ ਉਸ ਦੀ ਤਿੰਨ ਸਾਲ ਦੀ ਬੇਟੀ ਦਿਵਿਆ ਘਰ ਦੇ ਵਿਹੜੇ ‘ਚ ਮੋਬਾਇਲ ਫੋਨ (Mobile Phone) ‘ਤੇ ਵੀਡੀਓ ਦੇਖ ਰਹੀ ਸੀ। ਇਸ ਦੌਰਾਨ ਅਚਾਨਕ ਮੋਬਾਇਲ ਫੋਨ ‘ਚ ਧਮਾਕਾ ਹੋਇਆ। ਇਸ ਕਾਰਨ ਲੜਕੀ ਦੀ ਲੱਤਾਂ ਝੁਲਸ ਗਈਆਂ । ਧਮਾਕੇ ਕਾਰਨ ਮੰਜੇ ‘ਤੇ ਫੈਲੀ ਚਾਦਰ ਵੀ ਸੜ ਗਈ। ਉਹ ਤੁਰੰਤ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਿਆ। ਉਥੇ ਉਸਦਾ ਇਲਾਜ ਚੱਲ ਰਿਹਾ ਹੈ।

ਸਿਵਲ ਹਸਪਤਾਲ ਦੀ ਐਮਰਜੈਂਸੀ ’ਚ ਤਾਇਨਾਤ ਡਾਕਟਰ ਰਾਜਨ ਨੇ ਦੱਸਿਆ ਕਿ ਉਸ ਦਾ ਮੋਬਾਈਲ ਫੋਨ ਫੱਟਣ ਕਾਰਨ ਲੜਕੀ ਦੀ ਲੱਤ ਦਾ ਕਰੀਬ 15 ਫੀਸਦੀ ਹਿੱਸਾ ਝੁਲਸ ਗਿਆ। ਉਨ੍ਹਾਂ ਦੱਸਿਆ ਕਿ ਬੱਚੀ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ, ਬੱਚੀ ਖਤਰੇ ਤੋਂ ਬਾਹਰ ਹੈ ਅਤੇ ਉਸਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਮੋਬਾਈਲ ਫੋਨ ਨਾ ਦੇਣ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰ ਬੱਚਿਆਂ ਨੂੰ ਖੇਡਣ ਲਈ ਮੋਬਾਈਲ ਨਾ ਦੇਣ ਕਿਉਂਕਿ ਕਈ ਵਾਰ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।