July 8, 2024 6:25 pm
Amit Shah

ਗੁਜਰਾਤ ‘ਚ ਭਾਜਪਾ 24 ਸੀਟਾਂ ‘ਤੇ ਅੱਗੇ, ਗਾਂਧੀਨਗਰ ਸੀਟ ਤੋਂ ਅਮਿਤ ਸ਼ਾਹ 239680 ਵੋਟਾਂ ਨਾਲ ਅੱਗੇ

ਚੰਡੀਗੜ੍ਹ, 04 ਜੂਨ 2024: ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਐਨ.ਡੀ.ਏ. ਨੇ ਲੀਡ ਬਣਾਈ ਹੋਈ ਹੈ | ਹਾਲਾਂਕਿ ਇੰਡੀਆ ਗਠਜੋੜ ਵੀ ਮੁਕਾਬਲਾ ਦੇ ਰਿਹਾ ਹੈ। ਕਈ ਸੂਬਿਆਂ ਅਜਿਹੇ ਹਨ ਜਿੱਥੇ ਸਖ਼ਤ ਮੁਕਾਬਲਾ ਹੈ। ਕਈ ਹੌਟ ਸੀਟਾਂ ‘ਤੇ ਹੈਰਾਨੀਜਨਕ ਰੁਝਾਨ ਸਾਹਮਣੇ ਆਇਆ ਹੈ। ਗੁਜਰਾਤ ਦੇ ਗਾਂਧੀਨਗਰ ਸੀਟ ਤੋਂ ਅਮਿਤ ਸ਼ਾਹ (Amit Shah) ਨੂੰ 308563 ਵੋਟਾਂ ਮਿਲੀਆਂ ਹਨ | ਇਸਦੇ ਨਾਲ ਹੀ ਅਮਿਤ ਸ਼ਾਹ 239680 ਵੋਟਾਂ ਨਾਲ ਅੱਗੇ ਹਨ।

ਭਾਜਪਾ ਗੁਜਰਾਤ ਵਿੱਚ ਕਲੀਨ ਸਵੀਪ ਵੱਲ ਵਧ ਰਹੀ ਹੈ। ਸੂਬੇ ਦੀਆਂ 26 ਸੀਟਾਂ ‘ਚੋਂ 24 ‘ਤੇ ਭਾਜਪਾ ਅੱਗੇ ਹੈ ਅਤੇ ਭਾਜਪਾ ਨੇ ਇਕ ਸੀਟ ਜਿੱਤੀ ਹੈ। ਕਾਂਗਰਸ ਇਕ ਸੀਟ ‘ਤੇ ਅੱਗੇ ਹੈ।