France

ਫਰਾਂਸ ‘ਚ ਵਿਅਕਤੀ ਵੱਲੋਂ ਬੱਚਿਆਂ ‘ਤੇ ਚਾਕੂ ਨਾਲ ਹਮਲਾ, ਛੇ ਬੱਚਿਆਂ ਸਮੇਤ ਸੱਤ ਜ਼ਖ਼ਮੀ

ਚੰਡੀਗੜ੍ਹ, 08 ਜੂਨ 2023: ਫਰਾਂਸ (France) ਦੇ ਐਨੇਸੀ ਸ਼ਹਿਰ ਵਿੱਚ ਚਾਕੂ ਮਾਰਨ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪਾਰਕ ‘ਚ ਖੇਡ ਰਹੇ ਬੱਚਿਆਂ ‘ਤੇ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਛੇ ਬੱਚਿਆਂ ਸਮੇਤ ਕੁੱਲ ਸੱਤ ਜਣੇ ਜ਼ਖ਼ਮੀ ਹੋ ਗਏ। ਬੱਚਿਆਂ ਦੀ ਉਮਰ ਤਿੰਨ ਸਾਲ ਦੇ ਕਰੀਬ ਹੈ। ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਬੱਚਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪੁਲਿਸ ਮੁਤਾਬਕ ਬੱਚੇ ਸਵੇਰੇ 9:45 ਵਜੇ ਤਲਾਬ ਨੇੜੇ ਪਾਰਕ ਵਿੱਚ ਖੇਡ ਰਹੇ ਸਨ। ਉਦੋਂ ਦੋਸ਼ੀ ਵਿਅਕਤੀ ਅਚਾਨਕ ਉਥੇ ਆਇਆ, ਜਿਸਦੇ ਦੇ ਹੱਥ ਵਿੱਚ ਚਾਕੂ ਸੀ। ਹਮਲਾਵਰ ਨੇ ਅਚਾਨਕ ਬੱਚਿਆਂ ‘ਤੇ ਚਾਕੂ ਨਾਲ ਅੰਨ੍ਹੇਵਾਹ ਹਮਲਾ ਕਰ ਦਿੱਤਾ। ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ਵਿਚ ਇਕ ਹੋਰ ਵਿਅਕਤੀ ਵੀ ਜ਼ਖਮੀ ਹੋ ਗਿਆ। ਪੁਲਿਸ ਨੇ ਹਮਲਾਵਰ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।

Scroll to Top