Site icon TheUnmute.com

ਫ਼ਿਰੋਜ਼ਪੁਰ ‘ਚ ਪਰਾਲੀ ਦੇ ਧੂੰਏਂ ਨੇ ਲੋਕ ਕੀਤੇ ਹਾਲੋਂ ਬੇਹਾਲ, ਘਰਾਂ ਚੋਂ ਨਿਕਲਣਾ ਹੋਇਆ ਔਖਾ

9 ਨਵੰਬਰ 2024: ਸਰਹੱਦੀ ਜਿਲ੍ਹਾ ਫ਼ਿਰੋਜ਼ਪੁਰ (ferozpur) ‘ਚ ਪਰਾਲੀ ਸਾੜਨ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਪ੍ਰਸ਼ਾਸ਼ਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਪਰਾਲੀ ਨੂੰ ਧੜੱਲੇ ਨਾਲ ਅੱਗ ( fire) ਲੱਗ ਰਹੀ ਹਾਲਾਤ ਇਹ ਬਣ ਚੁੱਕੇ ਹਨ। ਕਿ ਆਸਮਾਨ ਵਿੱਚ ਚਾਰੋਂ ਪਾਸੇ ਧੂੰਆਂ ਹੀ ਧੂੰਆਂ ਹੋਇਆ ਪਿਆ ਹੈ। ਹੁਣ ਤਾਂ ਲੋਕਾਂ ਦਾ ਘਰਾਂ ਚੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ।

ਗੱਲਬਾਤ ਦੌਰਾਨ ਸਥਾਨਕ ਲੋਕਾਂ ਨੇ ਦੱਸਿਆ ਕਿ ਪਰਾਲੀ ਦੇ ਧੂੰਏਂ ਕਾਰਨ ਲੋਕਾਂ ਨੂੰ ਖੰਘ,ਜੁਕਾਮ,ਗਲਾ ਖਰਾਬ ਵਰਗੀਆਂ ਬਿਮਾਰੀਆਂ ਜਕੜ ਰਹੀਆਂ ਹਨ। ਇਹ ਧੂੰਆਂ ਇਹਨਾਂ ਜਹਿਰੀਲਾ ਹੈ। ਕਿ ਅੱਖਾਂ ਵਿਚੋਂ ਪਾਣੀ ਨਿਕਲ ਰਿਹਾ ਹੈ। ਉਨ੍ਹਾਂ ਨੂੰ ਸਾਹ ਤੱਕ ਲੈਣਾਂ ਮੁਸ਼ਕਿਲ ਹੋਇਆ ਪਿਆ ਲੋਕਾਂ ਨੇ ਦੱਸਿਆ ਕਿ ਅੱਜ ਤਾਂ ਹਾਲਾਤ ਇਹ ਬਣ ਚੁੱਕੇ ਹਨ। ਕਿ ਘਰਾਂ ਅੰਦਰ ਤੱਕ ਧੂੰਆਂ ਪਹੁੰਚ ਚੁੱਕਿਆ। ਇੱਕ ਨੌਜਵਾਨ ਨੇ ਦੱਸਿਆ ਕਿ ਇਸ ਧੂੰਏਂ ਦੇ ਕਾਰਨ ਫਿਰੋਜ਼ਪੁਰ ਚ੍ਹ ਇੱਕ ਸੜਕੀ ਹਾਦਸਾ ਵੀ ਵਾਪਰ ਚੁੱਕਿਆ ਹੈ। ਉਨ੍ਹਾਂ ਕਿਹਾ ਸਰਕਾਰ ਅਤੇ ਪ੍ਰਸਾਸਨ ਨੂੰ ਇਸ ਵੱਲ ਧਿਆਨ ਦੇਣਾਂ ਚਾਹੀਦਾ ਹੈ। ਤਾਂ ਜੋ ਲੋਕ ਧੂੰਏ ਤੋਂ ਪੈਦਾ ਹੋ ਰਹੀਆਂ ਬਿਮਾਰੀਆਂ ਤੋਂ ਬਚ ਸਕਣ।

Exit mobile version