ਮੈਲਬੋਰਨ ਵਾਸੀਆਂ ਲਈ ਸਿਹਤ ਵਿਭਾਗ ਵੱਲੋਂ ਮੀਜ਼ਲ ਦੇ ਕੇਸ ਸਬੰਧੀ ਅਲਰਟ ਜਾਰੀ

Melbourne

ਆਸਟ੍ਰੇਲੀਆ, 21 ਮਾਰਚ 2024: ਦੱਖਣੀ-ਪੂਰਬੀ ਮੈਲਬੋਰਨ (Melbourne) ਦੇ ਰਿਹਾਇਸ਼ੀਆਂ ਨੂੰ ਸਿਹਤ ਸੰਬੰਧੀ ਅਲਰਟ ਜਾਰੀ ਕੀਤਾ ਗਿਆ ਹੈ, ਇਸਦੇ ਨਾਲ ਹੀ ਮੈਲਬੋਰਨ ਵਾਸੀਆਂ ਨੂੰ ਚੌਕਸ ਰਹਿਣ ਦੀ ਤਾਕੀਦ ਕੀਤੀ ਜਾ ਰਹੀ ਹੈ ਜਦੋਂ ਇੱਕ ਵਿਕਟੋਰੀਅਨ ਰਾਜ ਵਿੱਚ ਵਾਪਸ ਪਰਤੇ ਯਾਤਰੀ ਤੋਂ ਇਹ ਬਿਮਾਰੀ ਦੇ ਲੱਛਣ ਪਾਏ ਗਏ | ਇਹ ਚਿਤਾਵਨੀ ਮੀਜ਼ਲ (measles) ਦੇ ਕੇਸ ਸਬੰਧੀ ਦਿੱਤੀ ਗਈ ਹੈ।

ਬਿਮਾਰ ਵਿਅਕਤੀ ਵਿਦੇਸ਼ ਤੋਂ ਆਇਆ ਹੈ ਤੇ 14 ਮਾਰਚ ਤੋਂ 19 ਮਾਰਚ ਤੱਕ ਮੈਲਬੋਰਨ ਦੀਆਂ 18 ਵੱਖੋ-ਵੱਖ ਥਾਵਾਂ ‘ਤੇ ਘੁੰਮਣ ਗਿਆ ਸੀ। ਇਹ ਬਿਮਾਰੀ ਬਹੁਤ ਤੇਜੀ ਨਾਲ ਫੈਲਣ ਵਾਲੀ ਹੈ ਤੇ ਤੇਜ ਬੁਖਾਰ ਜਾਂ ਹੋਰ ਅਜਿਹੇ ਲੱਛਣਾ ਦਾ ਧਿਆਨ ਰੱਖਿਆ ਜਾਏ ਤੇ ਆਪਣੇ ਸਿਹਤ ਮਾਹਰ ਨਾਲ ਸੰਪਰਕ ਕੀਤਾ ਜਾਏ। ਇਹ ਬਿਮਾਰੀ ਬਹੁਤ ਜ਼ਿਆਦਾ ਛੂਤ ਵਾਲੀ ਹੈ ਅਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਸਕਦੀ ਹੈ।

ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ, ਪ੍ਰੋਫੈਸਰ ਬੇਨ ਕੌਵੀ ਨੇ ਕਿਹਾ, ਇਸਦੇ ਸੰਪਰਕ ਵਿੱਚ ਆਉਣ ਦੇ 72 ਘੰਟਿਆਂ ਦੇ ਅੰਦਰ ਲਾਗ ਨੂੰ ਰੋਕਣ ਲਈ ਲੋਕਾਂ ਨੂੰ MMR ਵੈਕਸੀਨ ਲਗਾਇਆ ਜਾ ਸਕਦਾ ਹੈ।” ਇਹ ਬਿਮਾਰੀ ਆਮ ਤੌਰ ‘ਤੇ ਤਿੰਨ ਤੋਂ ਚਾਰ ਦਿਨਾਂ ਬਾਅਦ ਬੁਖਾਰ ਅਤੇ ਧੱਫੜ ਵਿੱਚ ਵਿਕਸਤ ਹੋਣ ਤੋਂ ਪਹਿਲਾਂ ਆਮ ਜ਼ੁਕਾਮ ਦੇ ਲੱਛਣਾਂ ਨਾਲ ਸ਼ੁਰੂ ਹੁੰਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।