July 2, 2024 7:52 pm
Fazilka

ਫਾਜਿਲਕਾ ‘ਚ ਸਕੂਲਾਂ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਬੱਚਿਆਂ ਦੇ ਰੋਡ ਸੇਫਟੀ ਮਹੀਨਾ ਸਬੰਧੀ ਮੁਕਾਬਲੇ ਕਰਵਾਏ

ਫਾਜ਼ਿਲਕਾ, 9 ਫਰਵਰੀ 2024: ਡਿਪਟੀ ਕਮਿਸ਼ਨਰ ਫਾਜਿਲਕਾ (Fazilka) ਡਾ. ਸੇਨੂ ਦੁੱਗਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼ਿਵ ਪਾਲ ਗੋਇਲ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਪੰਕਜ ਅੰਗੀ, ਮੈਡਮ ਅੰਜੂ ਸੇਠੀ ਵੱਲੋਂ ਜਾਰੀ ਨਿਰਦੇਸ਼, ਵਿਜੇ ਪਾਲ, ਨਿਸ਼ਾਂਤ ਅਗਰਵਾਲ, ਜ਼ਿਲ੍ਹਾ ਨੋਡਲ ਇੰਚਾਰਜ ਦੀ ਦੇਖ-ਰੇਖ ਅਧੀਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜ਼ਿਲਕਾ 2 ਪ੍ਰਮੋਦ ਕੁਮਾਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜ਼ਿਲਕਾ 1 ਸੁਨੀਲ ਕੁਮਾਰ ਤੇ ਬਲਾਕ ਨੋਡਲ ਸੀਐਚਟੀ ਮੈਡਮ ਨੀਲਮ ਰਾਣੀ ਸੀ ਐਚ ਟੀ ਮਨੋਜ ਧੂੜੀਆ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਰਨੀ ਖੇੜਾ ਦੇ ਅਧਿਆਪਕਾ ਸ਼ਿਲਪਾ ਰਾਣੀ ਨੇ ਸੜਕ ਸੁਰੱਖਿਆ ਮਹੀਨਾ ਦੇ ਤਹਿਤ ਨਿਯਮਾਂ ਦੀ ਜਾਣਕਾਰੀ ਦਿੱਤੀ |

ਇਸ ਉਪਰੰਤ ਬੱਚਿਆਂ ਨੇ ਬਾਕੀ ਬੱਚਿਆਂ ਅਤੇ ਲੋਕਾਂ ਨੂੰ ਵਧੀਆ ਢੰਗ ਜਾਣਕਾਰੀ ਦਿੱਤੀ। ਇਸ ਦੇ ਨਾਲ ਸਰਕਾਰੀ ਮਿਡਲ ਸਕੂਲ ਚੱਕ ਪੰਜਕੋਹੀ ਵਿਖੇ ਸੜਕ ਸੁਰੱਖਿਆ ਮਾਂਹ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ।ਜਿਸ ਵਿੱਚ ਸੜਕ ਸੁਰਖਿਆ ਇੰਚਾਰਜ਼ ਮੈਡਮ ਸੁਖਪ੍ਰੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਸਬੰਧੀ ਜਾਣਕਾਰੀ ਦਿੱਤੀ ਗਈ।

ਸੜਕ ਸੁਰੱਖਿਆ ਮਹੀਨਾ ਦੇ ਅੰਤਰਗਤ ਬਲਾਕ ਫਾਜਿਲਕਾ-1(Fazilka), ਫਾਜਿਲਕਾ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ਸੁਲਤਾਨ ਪੁਰਾ, ਮੁਹੰਮਦ ਅਮੀਰਾਂ ਕਾਦਰ ਬਖ਼ਸ਼,ਚੁਆੜਿਆ ਵਾਲੀ, ਦੋਨਾਂ ਨਾਨਕਾ, ਟਾਹਲੀ ਵਾਲਾ ਬੋਦਲਾਂ,ਬਸਤੀ ਹਜ਼ੂਰ ਸਿੰਘ,ਮੰਡੀ ਹਜ਼ੂਰ ਸਿੰਘ, ਜੰਡਵਾਲਾ ਖਰਤਾ, ਸਕੂਲ ਨੰ 1,2,3,ਆਸਫਵਾਲਾ,ਸਿਟੀ ਸਕੂਲ, ਬਹਿਕ ਬੋਦਲਾ ਸਮੇਤ ਜ਼ਿਲ੍ਹਾ ਫਾਜਿਲਕਾ ਦੇ ਬਾਕੀ ਪ੍ਰਾਇਮਰੀ, ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਮੇਤ ਪ੍ਰਾਈਵੇਟ ਸਕੂਲਾਂ ਵਿੱਚ ਵੀ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਬੱਚੇ ਕਰ ਰਹੇ ਹਨ ਵੱਖ ਵੱਖ ਗਤੀਵਿਧੀਆਂ ਅਤੇ ਰੋਡ ਸੇਫਟੀ ਮਹੀਨਾ ਸਬੰਧੀ ਵੱਖ ਵੱਖ ਮੁਕਾਬਲੇ ਚ ਭਾਗ ਲੈ ਰਹੇ ਹਨ ।