July 7, 2024 2:44 pm
Shark

ਮਿਸਰ ‘ਚ ਸ਼ਾਰਕ ਨੇ ਰੂਸੀ ਨੌਜਵਾਨ ‘ਤੇ ਕੀਤਾ ਹਮਲਾ, ਨੌਜਵਾਨ ਦੀ ਮੌਤ ਤੋਂ ਬਾਅਦ 74 ਕਿਲੋਮੀਟਰ ਏਰੀਆ ਸੀਲ

ਚੰਡੀਗੜ੍ਹ, 09 ਜੂਨ 2023: ਮਿਸਰ ਵਿੱਚ ਇੱਕ ਸ਼ਾਰਕ (Shark) ਦੁਆਰਾ ਹਮਲਾ ਕਰਨ ਅਤੇ ਪਾਣੀ ਦੇ ਹੇਠਾਂ ਖਿੱਚਣ ਤੋਂ ਬਾਅਦ ਇੱਕ 23 ਸਾਲਾ ਰੂਸੀ ਨੌਜਵਾਨ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ‘ਚ 2 ਹੋਰ ਸੈਲਾਨੀ ਜ਼ਖਮੀ ਹੋਏ ਹਨ। ਅਲ-ਜਜ਼ੀਰਾ ਦੀ ਇਕ ਰਿਪੋਰਟ ਮੁਤਾਬਕ ਇਹ ਘਟਨਾ ਵੀਰਵਾਰ ਨੂੰ ਰੈੱਡ ਸੀ ਰਿਜ਼ੋਰਟ (Red Sea resort) ਸ਼ਹਿਰ ਹਰਗਹਾੜਾ ਦੇ ਤੱਟ ‘ਤੇ ਵਾਪਰੀ। ਦੇਸ਼ ਦੇ ਵਾਤਾਵਰਣ ਮੰਤਰਾਲੇ ਨੇ ਕਿਹਾ ਕਿ ਹਮਲਾਵਰ ਟਾਈਗਰ ਸ਼ਾਰਕ (tiger shark) ਸੀ। ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਬੀਚ ਦੇ 74 ਕਿਲੋਮੀਟਰ ਦੇ ਹਿੱਸੇ ਨੂੰ ਬੰਦ ਕਰ ਦਿੱਤਾ | ਅਗਲੇ 2 ਦਿਨਾਂ ਲਈ ਤੈਰਾਕੀ, ਸਨੌਰਕਲਿੰਗ ਅਤੇ ਹੋਰ ਜਲ ਖੇਡਾਂ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

ਇਸ ਸਾਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਸ਼ਾਰਕ ਨੂੰ ਫੜ ਕੇ ਲੈਬ ‘ਚ ਭੇਜ ਦਿੱਤਾ ਗਿਆ ਹੈ। ਜਿੱਥੇ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਉਸ ਨੇ ਸੈਲਾਨੀ ‘ਤੇ ਹਮਲਾ ਕਿਉਂ ਕੀਤਾ। ਅਧਿਕਾਰੀਆਂ ਦੇ ਅਨੁਸਾਰ ਆਮ ਤੌਰ ‘ਤੇ ਰੈੱਡ ਸੀ ਦੇ ਤੱਟਵਰਤੀ ਖੇਤਰ ਵਿੱਚ ਸ਼ਾਰਕਾਂ ਹਮਲਾ ਨਹੀਂ ਕਰਦੀਆਂ।

ਸ਼ਾਰਕ (Shark) ਦੇ ਹਮਲੇ ਵਿੱਚ ਮਰਨ ਵਾਲੇ ਰੂਸੀ ਸੈਲਾਨੀ ਦਾ ਨਾਮ ਵਲਾਦੀਮੀਰ ਪੋਪੋਵ ਦੱਸਿਆ ਜਾ ਰਿਹਾ ਹੈ। ਉੱਥੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ- ਅਸੀਂ ਪੋਪੋਵ ਦੀ ਮੱਦਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਸਭ ਬਹੁਤ ਜਲਦੀ ਹੋਇਆ। ਜਿਵੇਂ ਹੀ ਮੈਂ ਪਾਣੀ ਵਿੱਚ ਹਰਕਤ ਵੇਖੀ, ਮੈਨੂੰ ਸ਼ੱਕ ਹੋਇਆ ਕਿ ਇਹ ਸ਼ਾਰਕ ਹੈ। ਮੈਂ ਦੂਜੇ ਲੋਕਾਂ ਨੂੰ ਸ਼ਾਰਕ ਬਾਰੇ ਚਿਤਾਵਨੀ ਦੇਣ ਲਈ ਤੁਰੰਤ ਕਿਨਾਰੇ ਆਇਆ। ਬਚਾਅ ਕਰਮਚਾਰੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਸ਼ਾਰਕ ਨੇ ਹਮਲਾ ਕਰ ਦਿੱਤਾ ਸੀ।