Chhattisgarh

ਛੱਤੀਸਗੜ੍ਹ ‘ਚ ਨਕਸਲੀਆਂ ਨੇ ਕੀਤਾ IED ਬਲਾਸਟ, ITBP ਜਵਾਨ ਸਮੇਤ ਦੋ ਪੋਲਿੰਗ ਮੁਲਾਜ਼ਮ ਜ਼ਖਮੀ

ਚੰਡੀਗੜ੍ਹ, 06 ਨਵੰਬਰ 2023: ਛੱਤੀਸਗੜ੍ਹ (Chhattisgarh) ‘ਚ 7 ਨਵੰਬਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋਣੀ ਹੈ ਅਤੇ ਇਸ ਤੋਂ ਪਹਿਲਾਂ ਛੋਟਾ ਬੇਥੀਆ ਥਾਣੇ ਦੇ ਅਧੀਨ ਰੇਂਗਵਾਹੀ ਪਿੰਡ ਨੇੜੇ ਨਕਸਲੀਆਂ ਨੇ ਪੋਲਿੰਗ ਪਾਰਟੀ ‘ਤੇ ਹਮਲਾ ਕਰ ਦਿੱਤਾ। ਲਗਭਗ ਸ਼ਾਮ 4.15 ਵਜੇ ਦੇ ਨਕਸਲੀਆਂ ਨੇ ਤਿੰਨ ਪਾਈਪ ਆਈ.ਈ.ਡੀ ਬੰਬ ਧਮਾਕੇ ਕੀਤੇ, ਜਿਸ ਕਾਰਨ ਇਕ ਆਈ.ਟੀ.ਬੀ.ਪੀ ਦਾ ਜਵਾਨ ਪ੍ਰਕਾਸ਼ ਚੰਦਰ ਅਤੇ ਦੋ ਪੋਲਿੰਗ ਮੁਲਾਜ਼ਮ ਸ਼ਾਮ ਸਿੰਘ ਨੇਤਾਮ ਅਤੇ ਦੇਵਨ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

ਜਾਣਕਾਰੀ ਅਨੁਸਾਰ ਨਕਸਲੀਆਂ ਨੇ ਦਰੱਖਤ ਹੇਠਾਂ ਪਾਈਪ ਬੰਬ ਲਾਇਆ ਸੀ। ਜਿਵੇਂ ਹੀ ਪੋਲਿੰਗ ਪਾਰਟੀ ਬੰਬ ਦੇ ਨੇੜੇ ਪਹੁੰਚੀ ਤਾਂ ਨਕਸਲੀਆਂ ਨੇ ਉਸ ਨੂੰ ਉਡਾ ਦਿੱਤਾ। ਧਮਾਕੇ ਤੋਂ ਬਾਅਦ ਪੋਲਿੰਗ ਪਾਰਟੀ ‘ਚ ਹਫੜਾ-ਦਫੜੀ ਮਚ ਗਈ ਅਤੇ ਜਵਾਨਾਂ ਨੇ ਤੁਰੰਤ ਚਾਰਜ ਸੰਭਾਲ ਲਿਆ।

Scroll to Top