Chandigarh

ਚੰਡੀਗੜ੍ਹ ‘ਚ ਅੱਜ ਪ੍ਰਾਪਰਟੀ ਟੈਕਸ ਭਰਨ ‘ਤੇ ਮਿਲੇਗੀ 20 ਫੀਸਦੀ ਦੀ ਛੋਟ, ਕੱਲ੍ਹ ਤੋਂ ਲੱਗੇਗਾ ਜੁਰਮਾਨਾ

ਚੰਡੀਗੜ੍ਹ, 31 ਮਈ 2024: ਚੰਡੀਗੜ੍ਹ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ (Property tax) ਭਰਨ ‘ਤੇ ਅੱਜ ਤੱਕ 20 ਫੀਸਦੀ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਕੱਲ੍ਹ ਤੋਂ ਪ੍ਰਾਪਰਟੀ ਟੈਕਸ ‘ਤੇ 25 ਫੀਸਦੀ ਜੁਰਮਾਨਾ ਲਗਾਇਆ ਜਾਣਾ ਸ਼ੁਰੂ ਹੋ ਜਾਵੇਗਾ। ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਚੰਡੀਗੜ੍ਹ ਦੇ ਸਾਰੇ ਸੰਪਰਕ ਕੇਂਦਰ ਅੱਜ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਇਹ 20% ਛੋਟ ਸਿਰਫ ਰਿਹਾਇਸ਼ੀ ਇਮਾਰਤਾਂ ਲਈ ਹੈ। ਬਾਕੀ ਸਾਰਿਆਂ ਲਈ 10% ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਛੋਟ ਦਾ ਲਾਭ ਲੈਣ ਲਈ ਸਾਰਾ ਬਕਾਇਆ ਪ੍ਰਾਪਰਟੀ ਟੈਕਸ ਅਦਾ ਕਰਨਾ ਹੋਵੇਗਾ।

ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ (Property tax) ਦਾ ਭੁਗਤਾਨ ਆਨਲਾਈਨ ਵੀ ਕੀਤਾ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਨਗਰ ਨਿਗਮ ਦੀ ਵੈੱਬਸਾਈਟ ‘ਤੇ ਜਾਣਾ ਹੋਵੇਗਾ। ਵੈੱਬਸਾਈਟ ‘ਤੇ ਜਾ ਕੇ ਤੁਹਾਨੂੰ ਪ੍ਰਾਪਰਟੀ ਟੈਕਸ ਦਾ ਵਿਕਲਪ ਮਿਲੇਗਾ। ਪ੍ਰਾਪਰਟੀ ਆਈਡੀ ਦਰਜ ਕਰਕੇ ਇਸ ਨੂੰ ਭਰਿਆ ਜਾ ਸਕਦਾ ਹੈ।

ਨਗਰ ਨਿਗਮ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਕਿਸੇ ਵੀ ਬੈਂਕ ਵਿੱਚ ਪ੍ਰਾਪਰਟੀ ਟੈਕਸ ਦੇ ਚੈੱਕ ਜਮ੍ਹਾਂ ਕਰਵਾਏ ਹਨ, ਉਨ੍ਹਾਂ ਨੂੰ ਅੱਜ ਹੀ ਤੁਰੰਤ ਪ੍ਰਭਾਵ ਨਾਲ ਕਲੀਅਰ ਕੀਤਾ ਜਾਵੇ। ਤਾਂ ਜੋ ਉਹ ਡੇਟਾ ਨਗਰ ਨਿਗਮ ਦੇ ਰਿਕਾਰਡ ਵਿੱਚ ਦਰਜ ਹੋ ਸਕੇ ਅਤੇ ਖਪਤਕਾਰ ਅੱਜ ਮਿਲ ਰਹੀ ਛੋਟ ਦਾ ਲਾਭ ਲੈ ਸਕਣ।

Scroll to Top