ਚੰਡੀਗੜ੍ਹ,18 ਅਪ੍ਰੈਲ 2023: ਬਿਹਾਰ (Bihar) ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ 5 ਐੱਸ.ਐੱਚ.ਓ, 2 ਏ ਐਲ.ਟੀ.ਐਫ ਇੰਚਾਰਜ ਅਤੇ 9 ਚੌਂਕੀਦਾਰਾਂ ਨੂੰ ਅਣਗਹਿਲੀ ਵਰਤਣ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਜ਼ਹਿਰੀਲੀ ਸ਼ਰਾਬ ਦਾ ਇਹ ਮਾਮਲਾ ਮੋਤੀਹਾਰੀ ਜ਼ਿਲ੍ਹੇ ਅੰਦਰ ਹਰਿਸਿੱਧੀ, ਸਿੰਗੌਲੀ, ਪਹਾੜਪੁਰ, ਤੁਰਕੌਲੀਆ ਅਤੇ ਰਘੂਨਾਥਪੁਰ ਥਾਣਿਆਂ ਦੇ ਅਧੀਨ ਵਾਪਰਿਆ ਹੈ।ਇਸਦੇ ਨਾਲ ਹੀ ਬਿਹਾਰ (Bihar) ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਮੌਤ ‘ਤੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 4 ਲੱਖ ਰੁਪਏ ਦਿੱਤੇ ਜਾਣਗੇ।
ਜਨਵਰੀ 19, 2025 8:00 ਬਾਃ ਦੁਃ