June 24, 2024 5:08 pm
ਪਿੰਡ ਭੁੰਬਲੀ

ਪਿੰਡ ਭੁੰਬਲੀ ‘ਚ ਥਾਣੇਦਾਰ ਆਪਣੇ ਨੌਜਵਾਨ ਪੁੱਤਰ ਤੇ ਘਰਵਾਲੀ ਨੂੰ ਗੋਲੀਆਂ ਮਾਰ ਕੇ ਹੋਇਆ ਫ਼ਰਾਰ

ਗੁਰਦਾਸਪੁਰ , 04 ਅਪ੍ਰੈਲ 2023: ਗੁਰਦਾਸਪੁਰ ਦੇ ਪਿੰਡ ਭੁੰਬਲੀ (Bhumbli) ਵਿੱਚ ਇਕ ਥਾਣੇਦਾਰ ਵਲੋਂ ਆਪਣੇ ਨੌਜਵਾਨ ਪੁੱਤਰ ਅਤੇ ਘਰਵਾਲੀ ਨੂੰ ਗੋਲੀ ਮਾਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਦੇ ਪਿੰਡ ਭੁੰਬਲੀ ਵਿੱਚ ਪੰਜਾਬ ਪੁਲਿਸ ਦੇ ਏਐਸਆਈ ਭੂਪਿੰਦਰ ਸਿੰਘ (48 ਸਾਲ) ਨੇ ਆਪਣੀ ਘਰਵਾਲੀ ਬਲਜੀਤ ਕੌਰ (40 ਸਾਲ) ਅਤੇ ਨੌਜਵਾਨ ਪੁੱਤਰ ਬਲਪ੍ਰੀਤ ਸਿੰਘ (19 ਸਾਲ) ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ | ਇਸਦੇ ਨਾਲ ਹੀ ਪਾਲਤੂ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ |

ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇਦਾਰ ਭੁਪਿੰਦਰ ਸਿੰਘ ਅੰਮ੍ਰਿਤਸਰ ਵਿਖੇ ਤਾਇਨਾਤ ਸੀ, ਦੱਸਿਆ ਜਾ ਰਿਹਾ ਹੈ ਕਿ ਥਾਣੇਦਾਰ ਦੀ ਅੱਜ ਆਪਣੇ ਪੁੱਤਰ ਨਾਲ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ, ਜਿਸ ਤੋਂ ਬਾਅਦ ਤੈਸ਼ ਵਿਚ ਆ ਕੇ ਭੁਪਿੰਦਰ ਸਿੰਘ ਨੇ ਆਪਣੇ ਪੁੱਤਰ ਅਤੇ ਘਰਵਾਲੀ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਿਆ | ਕੁੱਝ ਲੋਕਾਂ ਦਾ ਕਹਿਣਾ ਹੈ ਕਿ ਭੁਪਿੰਦਰ ਸਿੰਘ ਡਿਪ੍ਰੈਸ਼ਨ ਦਾ ਸ਼ਿਕਾਰ ਸੀ, ਜਦੋਂ ਕਿ ਕੁੱਝ ਲੋਕ ਇਸ ਨੂੰ ਘਰੇਲੂ ਕਲੇਸ਼ ਦੱਸ ਰਹੇ ਹਨ। ਮੌਕੇ ‘ਤੇ ਪਹੁੰਚੇ ਐਸਐਸਪੀ ਗੁਰਦਾਸਪੁਰ ਮਾਮਲੇ ਦੀ ਜਾਂਚ ਕਰ ਰਹੇ ਹਨ |