ਚੰਡੀਗੜ੍ਹ, 07 ਨਵੰਬਰ 2023: ਪੰਜਾਬ ਦੇ ਬਠਿੰਡਾ ਵਿੱਚ ਪੁਲਿਸ ਨੇ ਪਰਾਲੀ ਸਾੜਨ ਦੇ ਦੋਸ਼ ਵਿੱਚ ਦੋ ਕਿਸਾਨਾਂ (farmers) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 9 ਕਿਸਾਨਾਂ ਨੂੰ ਨਾਮਜ਼ਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਕੀ ਕਿਸਾਨਾਂ ਦੀ ਗ੍ਰਿਫਤਾਰੀ ਲਈ ਪੁਲਿਸ ਭਾਲ ਕਰ ਕਰ ਰਹੀ ਹੈ।
ਇਹ ਮਾਮਲਾ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿੱਚ ਸਾਹਮਣੇ ਆਇਆ ਸੀ । ਇਸ ਮਾਮਲੇ ਵਿੱਚ ਲੋਕ ਨਿਰਮਾਣ ਵਿਭਾਗ ਦੇ ਐਸਡੀਓ ਹਰਪ੍ਰੀਤ ਸਾਗਰ ਨੇ ਨੇਹੀਆਂਵਾਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਸਾਗਰ ਨੇ ਦੱਸਿਆ ਕਿ ਡੀ.ਸੀ ਦੇ ਹੁਕਮਾਂ ‘ਤੇ ਉਨ੍ਹਾਂ ਦੀ ਡਿਊਟੀ ਗੋਨਿਆਣਾ ਮੰਡੀ ਦੇ ਪਿੰਡ ਮਹਿਮਾ ਸਰਜਾ ਨੂੰ ਝੋਨੇ ਦੀ ਪਰਾਲੀ ਨੂੰ ਸੰਭਾਲਣ ਲਈ ਅਤੇ ਹੌਟਸਪੌਟ ਪਿੰਡਾਂ ਵਿੱਚ ਸਪੈਸ਼ਲ ਸੁਪਰਵਾਈਜ਼ਰ ਵਜੋਂ ਲਗਾਈ ਗਈ ਸੀ।