ਚੰਡੀਗੜ੍ਹ 19 ਜਨਵਰੀ 2023: ਪੰਜਾਬ ਦੇ ਬਠਿੰਡਾ ਦੇ ਬੀਬੀ ਵਾਲਾ ਚੌਂਕ ‘ਤੇ ਚਾਈਨਾ ਡੋਰ (China Dor) ਦੀ ਲਪੇਟ ‘ਚ ਆਉਣ ਨਾਲ ਸਕੂਟੀ ਸਵਾਰ ਇੱਕ ਬਜ਼ੁਰਗ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਵਿੱਚ ਉਸਦੇ ਹੱਥ ਦੀ ਇੱਕ ਉਂਗਲ ਕੱਟੀ ਗਈ। ਇਸ ਦੇ ਨਾਲ ਹੀ ਸਿਰ ‘ਤੇ ਧਾਗੇ ਨਾਲ ਰਗੜਨ ਕਾਰਨ ਉਸ ਦਾ ਕਾਫੀ ਖੂਨ ਨਿਕਲ ਗਿਆ।
ਹਾਦਸੇ ਦੀ ਸੂਚਨਾ ਮਿਲਣ ‘ਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਤੁਰੰਤ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਉਸ ਦੇ ਸਿਰ ‘ਤੇ ਟਾਂਕੇ ਲਾਏ, ਪਰ ਹੱਥ ਤੋਂ ਉਂਗਲੀ ਵੱਖ ਹੋਣ ਕਾਰਨ ਉਸ ਦਾ ਆਪਰੇਸ਼ਨ ਕੀਤਾ ਜਾਵੇਗਾ। ਜ਼ਖਮੀ ਬਜ਼ੁਰਗ ਦੀ ਪਛਾਣ ਗੁਰਚਰਨ ਸਿੰਘ ਵਾਸੀ ਪਰਸਰਾਮ ਨਗਰ ਬਠਿੰਡਾ ਵਜੋਂ ਹੋਈ ਹੈ।
ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਸਕੂਟੀ ’ਤੇ ਜਾ ਰਿਹਾ ਸੀ ਪਰ ਜਦੋਂ ਉਹ ਬੀਬੀ ਵਾਲਾ ਚੌਂਕ ਕੋਲ ਪੁੱਜਿਆ ਤਾਂ ਅਚਾਨਕ ਉਸ ਦੇ ਗਲੇ ’ਚ ਚਾਈਨਾ ਡੋਰ (China Dor) ਫਸ ਗਿਆ। ਇਸ ਤੋਂ ਬਚਣ ਲਈ ਉਸ ਨੇ ਆਪਣੀ ਸਕੂਟੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਚਾਈਨਾ ਡੋਰ ਨੇ ਇਕ ਹੱਥ ਦੀ ਉਂਗਲੀ ਕੱਟ ਦਿੱਤੀ ਅਤੇ ਗਰਦਨ ‘ਤੇ ਵੀ ਕੱਟ ਲੱਗ ਗਏ। ਗੁਰਚਰਨ ਸਿੰਘ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।