ਬਟਾਲਾ, 18 ਮਾਰਚ 2023: ਬਟਾਲਾ (Batala) ‘ਚ ਪਾਲਤੂ ਕਬੂਤਰਾਂ ਤੋਂ ਸ਼ੁਰੂ ਹੋਈ ਪੁਰਾਣੀ ਰੰਜਿਸ਼ ਦੇ ਚੱਲਦੇ ਦੋ ਧਿਰਾਂ ਵਿਚਕਾਰ ਝਗੜੇ ਦੌਰਾਨ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਬੀਤੀ ਦੇਰ ਰਾਤ ਬਟਾਲਾ ਦੀ ਮਾਲਵੇ ਦੀ ਕੋਠੀ ਵਿਖੇ ਪਾਲਤੂ ਕਬੂਤਰਾਂ ਦੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਝਗੜਾ ਹੋ ਗਿਆ ਅਤੇ ਕੁਝ ਦੇਰ ਬਾਅਦ ਇਕ ਧਿਰ ਨੇ ਦੂਜੀ ਧਿਰ ਦੇ ਘਰ ਅੰਦਰ ਦਾਖਲ ਹੋ ਅਸਲੇ ਸਮੇਤ ਹਮਲਾ ਕਰ ਦਿੱਤਾ |
ਇਸ ਹਮਲੇ ਦੌਰਾਨ ਚਲਾਈਆਂ ਗਈਆਂ 315 ਬੋਰ ਦੀਆਂ ਗੋਲੀਆਂ ਦੇ ਚਾਰ ਖਾਲੀ ਖੋਲ ਵੀ ਬਰਾਮਦ ਕੀਤੇ ਗਏ | ਫਿਲਹਾਲ ਬਟਾਲਾ ਪੁਲਿਸ ਵਲੋਂ ਕਿਹਾ ਜਾ ਰਿਹਾ ਹੈ ਕਿ ਤਫਤੀਸ਼ ਕੀਤੀ ਜਾਵੇਗੀ ਅਤੇ ਤਫਤੀਸ਼ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਓਥੇ ਹੀ ਮੌਕੇ ‘ਤੇ ਫੜੇ ਗਏ ਹਮਲਾਵਰਾਂ ਦੇ ਸਾਥੀ ਦਵਿੰਦਰ ਕੁਮਾਰ ਦਾ ਕਹਿਣਾ ਸੀ ਕਿ ਉਸਨੂੰ ਬਿਨਾਂ ਵਜ੍ਹਾ ਹੀ ਕੁਝ ਲੋਕਾਂ ਨੇ ਫੜ ਕੇ ਆਪਣੇ ਘਰ ਅੰਦਰ ਲਿਜਾ ਕੇ ਕੁੱਟ ਮਾਰ ਕਰ ਦਿੱਤੀ ਗਈ ਜਿਸ ਦੌਰਾਨ ਉਹ ਜ਼ਖਮੀ ਹੋ ਗਿਆ | ਉਸਦਾ ਕਹਿਣਾ ਸੀ ਕਿ ਉਸਨੂੰ ਝਗੜੇ ਅਤੇ ਦੂਜੇ ਕਿਸੇ ਮਸਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਇਸ ਬਾਰੇ ਵੀ ਕੁਝ ਨਹੀਂ ਪਤਾ ਕੇ ਕਿਸਨੇ ਹਮਲਾ ਕੀਤਾ ਅਤੇ ਕਿਉਂ ਕੀਤਾ ਅਤੇ ਗੋਲੀਆਂ ਕਿਉਂ ਚਲਾਈਆਂ |
ਇਸ ਘਟਨਾ ਨੂੰ ਲੈ ਕੇ ਬਟਾਲਾ (Batala) ਪੁਲਿਸ ਦੇ ਅਧਕਾਰੀ ਏਐਸਆਈ ਅਸ਼ੋਕ ਕੁਮਾਰ ਦਾ ਕਹਿਣਾ ਸੀ ਕਿ ਉਹਨਾਂ ਨੂੰ ਲੜਾਈ ਦੀ ਸੂਚਨਾ ਮਿਲੀ ਸੀ ਅਤੇ ਮੌਕੇ ‘ਤੇ ਪਹੁੰਚੇ | ਇਸ ਝਗੜੇ ਵਿੱਚ ਤਿੰਨ ਜਣੇ ਜ਼ਖਮੀ ਹਨ | ਦੂਜੀ ਧਿਰ ਦਾ ਇਕ ਨੌਜਵਾਨ ਵੀ ਜ਼ਖਮੀ ਹੈ ਅਤੇ ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ ਅਤੇ ਮਾਮਲੇ ਦੀ ਤਫਤੀਸ਼ ਕਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |




