ਬਸੀ ਪਠਾਣਾ ਪੁਲਿਸ ਐਕਸ਼ਨ ‘ਚ, ਦੁਕਾਨਾਂ ‘ਤੇ ਬੱਸ ਅੱਡਿਆਂ ਦੀ ਕੀਤੀ ਜਾ ਰਹੀ ਚੈਕਿੰਗ

31 ਅਕਤੂਬਰ 2024: ਦੀਵਾਲੀ( diwali) ਦੇ ਤਿਉਹਾਰ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਹੋਇਆਂ ਬਸੀ ਪਠਾਣਾ ਪੁਲਿਸ (Basi Pathana police)  ਵੱਲੋਂ ਡੀ.ਐਸ.ਪੀ ਰਾਜ ਕੁਮਾਰ ਦੀ ਅਗਵਾਈ ਵਿੱਚ ਬਾਜ਼ਾਰਾਂ ਬੱਸ ਅੱਡਿਆਂ ਅਤੇ ਭੀੜ ਭਾੜ ਵਾਲਿਆਂ ਥਾਵਾਂ ਸਣੇ ਬਾਜ਼ਾਰਾਂ ਦੀਆਂ ਸਾਈਡਾਂ ਤੇ ਲੱਗੀਆਂ ਦੁਕਾਨਾਂ ਦੀ ਵੀ ਚੈਕਿੰਗ (checking) ਕੀਤੀ ਜਾ ਰਹੀ ਹੈ।

 

ਇਸ ਮੌਕੇ ਡੀਐਸਪੀ ਬਸੀ ਪਠਾਣਾ ਰਾਜਕੁਮਾਰ ਨੇ ਦੱਸਿਆ ਕਿ ਬਸੀ ਪਠਾਣਾ ਪੁਲਿਸ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਹੋਇਆਂ ਵੱਖ-ਵੱਖ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਸ਼ਰਾਰਤੀ ਅਨਸਰਾਂ ਤੇ ਵੀ ਸਖਤ ਨਜ਼ਰ ਰੱਖੀ ਜਾ ਰਹੀ ਹੈ ਤੇ ਨਾਲ ਹੀ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਤੇ ਵੀ ਪੁਲਿਸ ਦੀ ਨਜ਼ਰ ਬਣੀ ਰਹੇ। ਉਹਨਾਂ ਨਾਲ ਹੀ ਕਿਹਾ ਕਿ ਦਿਵਾਲੀ ਮੌਕੇ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਵੱਲੋਂ ਜਾਰੀ ਕੀਤੇ ਲਾਈਸੈਂਸਾਂ ਦੇ ਮੁਤਾਬਕ ਹੀ ਪਟਾਕਿਆਂ ਦੀਆਂ ਦੁਕਾਨਾਂ ਲਗਵਾਈਆਂ ਜਾਣਗੀਆਂ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਤੇ ਵੀ ਨਜ਼ਰ ਬਣੀ ਰਹੇ।

Scroll to Top