Site icon TheUnmute.com

ਵੈਸਟਇੰਡੀਜ਼ ਨੂੰ ਇੱਕ ਹੋਰ ਵੱਡਾ ਝਟਕਾ, ਟੀਮ ਦੇ ਕੋਚ ਫਿਲ ਸਿਮੰਸ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

Phil Simmons

ਚੰਡੀਗੜ੍ਹ 25 ਅਕਤੂਬਰ 2022: ਦੋ ਵਾਰ ਦੀ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਨੂੰ ਇਸ ਸਾਲ ਦੇ ਟੀ-20 ਵਿਸ਼ਵ ਕੱਪ ‘ਚ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਟੀਮ ਕੁਆਲੀਫਾਇੰਗ ਦੌਰ ‘ਚ ਦੋ ਮੈਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਹੁਣ ਇਸੇ ਕੜੀ ‘ਚ ਵੈਸਟਇੰਡੀਜ਼ ਨੂੰ ਇੱਕ ਹੋਰ ਝਟਕਾ ਲੱਗਾ ਹੈ | ਵੈਸਟਇੰਡੀਜ਼ ਦੇ ਕੋਚ ਫਿਲ ਸਿਮੰਸ (Phil Simmons) ਨੇ ਟੀਮ ਦੇ ਖ਼ਰਾਬ ਪ੍ਰਦਰਸ਼ਨ ਨੂੰ ਆਧਾਰ ਬਣਾਉਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਟੀਮ ਤੋਂ ਬਾਹਰ ਹੋਣ ਨੂੰ ਵੱਡੀ ਸਮੱਸਿਆ ਦੱਸਿਆ ਹੈ।

ਵੈਸਟਇੰਡੀਜ਼ ਨੇ 2012 ਅਤੇ 2016 ਵਿੱਚ ਦੋ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਸੀ। ਸਿਮੰਸ (Phil Simmons) ਦੀ ਦੇਖ-ਰੇਖ ‘ਚ 2016 ‘ਚ ਭਾਰਤ ‘ਚ ਖੇਡੇ ਗਏ ਟੀ-20 ਵਿਸ਼ਵ ਕੱਪ ‘ਚ ਟੀਮ ਚੈਂਪੀਅਨ ਬਣੀ ਸੀ। ਹਾਲਾਂਕਿ ਇਸ ਵਾਰ ਉਹ ਆਪਣੀ ਟੀਮ ਨੂੰ ਪ੍ਰੇਰਿਤ ਨਹੀਂ ਕਰ ਸਕੇ।

ਵੈਸਟਇੰਡੀਜ਼ ਕੁਆਲੀਫਾਇੰਗ ਗੇੜ ਵਿੱਚ ਆਪਣੇ ਬਹੁਤ ਕਮਜ਼ੋਰ ਸਕਾਟਲੈਂਡ ਤੋਂ 42 ਦੌੜਾਂ ਅਤੇ ਆਇਰਲੈਂਡ ਤੋਂ ਨੌਂ ਵਿਕਟਾਂ ਨਾਲ ਹਾਰ ਗਿਆ। ਟੀਮ ਸਿਰਫ਼ ਇੱਕ ਮੈਚ ਹੀ ਜਿੱਤ ਸਕੀ। ਵੈਸਟਇੰਡੀਜ਼ ਨੇ ਜ਼ਿੰਬਾਬਵੇ ਨੂੰ 31 ਦੌੜਾਂ ਨਾਲ ਹਰਾਇਆ। ਹਾਲਾਂਕਿ, ਆਇਰਲੈਂਡ ਅਤੇ ਜ਼ਿੰਬਾਬਵੇ ਦੀਆਂ ਟੀਮਾਂ ਵਧੇਰੇ ਅੰਕਾਂ ਅਤੇ ਬਿਹਤਰ ਨੈੱਟ ਰਨ ਰੇਟ ਨਾਲ ਸੁਪਰ-12 ਦੌਰ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀਆਂ।

Exit mobile version