July 7, 2024 10:37 pm
Amritsar

ਅੰਮ੍ਰਿਤਸਰ ‘ਚ ਨੌਜਵਾਨ ਨੇ ਆਪਣੇ ਹੀ ਪਰਿਵਾਰ ਨੂੰ ਉਤਾਰਿਆ ਮੌਤ ਦੇ ਘਾਟ, ਖ਼ੁਦ ਪੁਲਿਸ ਸਟੇਸ਼ਨ ਜਾ ਕੇ ਦਿੱਤੀ ਗ੍ਰਿਫਤਾਰੀ

ਅੰਮ੍ਰਿਤਸਰ, 04 ਅਪ੍ਰੈਲ 2024: ਅੰਮ੍ਰਿਤਸਰ (Amritsar) ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਅੰਮ੍ਰਿਤਸਰ ਦੇ ਪਿੰਡ ਕੰਦੋਵਾਲੀ ਵਿਖੇ ਬੀਬੀ ਰਾਤ 35 ਸਾਲਾ ਨੌਜਵਾਨ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੀ ਮਾਂ ਮਨਬੀਰ ਕੌਰ, ਭਾਬੀ ਅਵਨੀਤ ਕੌਰ ਤੇ 2 ਸਾਲਾ ਭਤੀਜਾ ਸਮਰੱਥ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ ਗਿਆ।

ਕਤਲ ਕਰਨ ਮਗਰੋਂ ਆਪ ਹੀ ਪੁਲਿਸ ਸਟੇਸ਼ਨ ਵਿਖੇ ਪੇਸ਼ ਹੋਣ ਲਈ ਗਿਆ ਅਤੇ ਇਸ ਵਾਰਦਾਤ ਨੇ ਪੂਰਾ ਅੰਮ੍ਰਿਤਸਰ (Amritsar) ਜ਼ਿਲ੍ਹਾ ਹਿਲਾ ਕੇ ਰੱਖ ਦਿੱਤਾ | ਦੂਜੇ ਪਾਸੇ ਇਸ ਪਿੰਡ ਦੇ ਸਾਬਕਾ ਸਰਪੰਚ ਸੱਤਿਆਵਰਨਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤ ਪਾਲ ਸਿੰਘ ਇੱਕ ਵਧੀਆ ਸੁਭਾਅ ਦਾ ਵਿਅਕਤੀ ਸੀ ਅਤੇ ਪਿੰਡ ਵਿੱਚ ਕਿਸੇ ਨਾਲ ਵੀ ਉਸਦੀ ਲਾਗਡਾਟ ਨਹੀਂ ਸੀ ਅਤੇ ਇਸ ਵੱਲੋਂ ਇਹ ਕਤਲ ਕਿਉਂ ਕੀਤੇ ਗਏ ਇਸ ਦੇ ਲਈ ਸਾਰਾ ਪਿੰਡ ਹੈਰਾਨ ਫਿਲਹਾਲ ਅੰਮ੍ਰਿਤ ਪਾਲ ਸਿੰਘ ਨੇ ਆਪਣੀ ਗ੍ਰਿਫਤਾਰੀ ਖ਼ੁਦ ਪੁਲਿਸ ਨੂੰ ਦਿੱਤੀ ਹੈ।

ਦੂਜੇ ਪਾਸੇ ਪੁਲਿਸ ਇਸ ਮਾਮਲੇ ਚ ਪਿੰਡ ਵਿੱਚ ਪਹੁੰਚ ਕੇ ਜਾਂਚ ਕਰ ਰਹੀ ਹੈ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੰਮ੍ਰਿਤ ਪਾਲ ਸਿੰਘ ਨਾਮਕ ਵਿਅਕਤੀ ਵੱਲੋਂ ਆਪਣੀ ਭਾਬੀ ਅਤੇ ਆਪਣੇ ਭਤੀਜੇ ਅਤੇ ਆਪਣੀ ਮਾਂ ਦਾ ਦੇਰ ਰਾਤ ਬੇਰਹਿਮੀ ਨਾਲ ਦਾਤਰ ਨਾਲ ਕਤਲ ਕਰ ਦਿੱਤਾ। ਅੰਮ੍ਰਿਤ ਪਾਲ ਸਿੰਘ ਦੀ ਪਤਨੀ ਉਸ ਨੂੰ ਛੱਡ ਕੇ ਪੇਕੇ ਘਰ ਗਈ ਹੋਈ ਹੈ ਅਤੇ ਉਸਦੀਆਂ ਦੋ ਲੜਕੀਆਂ ਹੀ ਹਨ। ਜਿਸ ਨੂੰ ਲੈ ਕੇ ਅੰਮ੍ਰਿਤ ਪਾਲ ਸਿੰਘ ਟੈਨਸ਼ਨ ਦੇ ਵਿੱਚ ਰਹਿੰਦਾ ਸੀ ਤਾਂ ਜਿਸ ਕਰਕੇ ਉਸਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਫਿਰ ਵੀ ਉਹ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਫਿਲਹਾਲ ਲਾਸ਼ਾਂ ਦਾ ਉਹਨਾਂ ਵੱਲੋਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਫਿਰ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।