ਚੰਡੀਗੜ੍ਹ 10 ਜਨਵਰੀ 2023: ਅੰਮ੍ਰਿਤਸਰ ਵਿਖੇ ਤਰਨ ਤਾਰਨ ਰੋਡ ‘ਤੇ ਈਸ਼ਵਰ ਨਗਰ ਵਿਖੇ ਇਕ ਕਿਰਾਏਦਾਰ ਰਾਕੇਸ਼ ਚੌਹਾਨ ਵਲੋਂ ਆਪਣੇ ਮਕਾਨ ਮਾਲਕ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮ੍ਰਿਤਕ ਵਿਅਕਤੀ ਦੀ ਪਛਾਣ ਰਾਕੇਸ਼ ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਾਕੇਸ਼ ਸੁਨਿਆਰੇ ਦੀ ਆਰਟੀਫਿਸ਼ਲ ਜਿਓਲਰੀ ਦਾ ਕੰਮ ਕਰਦਾ ਸੀ ਅਤੇ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ |
ਦੋਸ਼ ਹੈ ਕਿ ਮਾਲਕ 5 ਲੱਖ ਦਾ ਲੋਨ ਨੂੰ ਲੈ ਕੇ ਰਾਕੇਸ਼ ਤੋਂ 20 ਫ਼ੀਸਦੀ ਵਿਆਜ ਵਸੂਲ ਰਿਹਾ ਸੀ।ਜਿਸਤੋਂ ਦੁਖੀ ਹੋ ਕੇ ਮ੍ਰਿਤਕ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸੰਬਧੀ ਇਲਾਕਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਕਿਰਾਏਦਾਰ ਰਾਕੇਸ਼ ਵਲੋਂ ਆਪਣੇ ਮਾਲਕ ਤੋਂ ਦੁਖੀ ਹੋ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਸੂਚਨਾ ਮਿਲੀ ਹੈ । ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਇਸ ਮਾਮਲੇ ਵਿੱਚ ਜੋ ਵੀ ਦੋਸ਼ੀਆਂ ਹੋਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ |
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਬੀਤੀ ਰਾਤ ਉਹਨਾ ਦੇ ਪਤੀ ਨੇ ਦੱਸਿਆ ਕਿ ਉਹ ਮਕਾਨ ਮਾਲਕ ਤੋਂ ਬਹੁਤ ਦੁਖੀ ਹੈ, ਉਹਨਾ ਨੇ ਸਾਰਾ ਦਿਨ ਕੁਝ ਨਹੀਂ ਖਾਧਾ, ਜਿਸ ਤੋਂ ਬਾਅਦ ਉਨ੍ਹਾਂ ਨੇ ਰਾਤ ਨੂੰ ਜ਼ਹਿਰੀਲਾ ਪਦਾਰਥ ਖਾ ਕੇ ਆਤਮ-ਹੱਤਿਆ ਕਰ ਲਈ | ਉਨ੍ਹਾਂ ਦੱਸਿਆ ਕਿ ਵਿਆਜ ਜਿਆਦਾ ਲੈਣ ਕਰਕੇ ਸਾਰੀ ਕਮਾਈ ਮਾਲਕ ਹੀ ਲੈ ਜਾਂਦਾ ਸੀ।ਮ੍ਰਿਤਕ ਦਾ ਪੰਜ ਸਾਲ ਦਾ ਛੋਟਾ ਬੱਚਾ ਵੀ ਹੈ। ਮ੍ਰਿਤਕ ਦੀ ਪਤਨੀ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ।
ਮ੍ਰਿਤਕ ਦੇ ਭਰਾ ਹੀਰਾ ਲਾਲ ਨੇ ਦੱਸਿਆ ਕਿ ਮਕਾਨ ਮਾਲਕ ਨੇ ਨਾਜਾਇਜ਼ ਵਿਆਜ ਲਾ ਕੇ ਰਾਕੇਸ਼ ਤੋਂ ਪੈਸੇ ਲੈਂਦਾ ਰਿਹਾ। ਮਕਾਨ ਮਾਲਕ ਨੇ ਹੋਰ ਲੋਕਾ ਨਾਲ ਮਿਲ ਕੇ 5 ਲੱਖ ਦਾ ਲੋਨ ਰਾਕੇਸ਼ ਦੇ ਨਾਂ ‘ਤੇ ਲਿਆ, ਰਾਕੇਸ਼ ਨੂੰ 60,000 ਹੀ ਦਿੱਤੇ, ਬਾਕੀ ਦੀ ਰਕਮ ਇਹ ਸਾਰੇ ਜਣੇ ਖਾ ਏ । ਰਾਕੇਸ਼ ਵਲੋ 20 ਫ਼ੀਸਦੀ ਵਿਆਜ ਦਿੱਤਾ ਜਾਂਦਾ ਸੀ |