ਅੰਮ੍ਰਿਤਸਰ, 05 ਅਕਤੂਬਰ 2023: ਪੰਜਾਬ ਵਿੱਚ ਨਜਾਇਜ਼ ਸ਼ਰਾਬ ਦਾ ਕਾਰੋਬਾਰ ਬੜਾ ਹੀ ਤੇਜ਼ੀ ਨਾਲ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ, ਹਾਲਾਂਕਿ ਐਕਸਾਈਜ਼ ਵਿਭਾਗ (Excise Department) ਵੱਲੋਂ ਸਮੇਂ-ਸਮੇਂ ਤੇ ਛਾਪੇਮਾਰੀ ਕਰਕੇ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਮੁਹਿਮ ਵਿਧਿ ਹੋਈ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਰਾਮਬਾਗ ਅਧੀਨ ਹਾਈਡ ਮਾਰਕੀਟ ਦਾ ਹੈ, ਜਿੱਥੇ ਕਿ ਮਕੈਨਿਕ ਦੀ ਦੁਕਾਨ ਦੇ ਉੱਪਰ ਹੀ ਨਜਾਇਜ਼ ਸ਼ਰਾਬ ਵੇਚਣ ਦਾ ਕੰਮ ਬੜਾ ਧੜੱਲੇ ਨਾਲ ਚੱਲ ਰਿਹਾ ਸੀ।
ਐਕਸਾਈਜ਼ ਵਿਭਾਗ (Excise Department) ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਜਦੋਂ ਮਕੈਨਿਕ ਦੀ ਦੁਕਾਨ ਦੇ ਉੱਪਰ ਛਾਪੇਮਾਰੀ ਕੀਤੀ ਤਾਂ ਉਥੋਂ 50 ਪੇਟੀਆਂ ਦੇ ਕਰੀਬ ਨਜਾਇਜ਼ ਸ਼ਰਾਬ ਬਰਾਮਦ ਹੋਈ |
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹਾਈਡ ਮਾਰਕੀਟ ਦੇ ਵਿੱਚ ਨਜਾਇਜ਼ ਸ਼ਰਾਬ ਵੇਚਣ ਦਾ ਕੰਮ ਚੱਲ ਰਿਹਾ ਹੈ। ਅਤੇ ਉਹਨਾਂ ਨੇ ਜਦੋਂ ਇੱਥੇ ਰੇਡ ਕੀਤਾ ਤਾਂ ਮਕੈਨਿਕ ਦੀ ਦੁਕਾਨ ਦੇ ਅੰਦਰ ਕਾਰਾਂ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ | ਜਿਸ ਤੋਂ ਐਕਸਾਈਜ਼ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ ਗੁਰਮੇਲ ਸਿੰਘ ਨਾਮਕ ਵਿਅਕਤੀ ਦੇ ਉੱਪਰ ਮਾਮਲਾ ਦਰਜ ਕੀਤਾ ਹੈ
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੂੰ ਸ਼ਰਾਬ ਦੇ ਉੱਪਰੋਂ ਵੱਡਾ ਰੈਵਨਿਊ ਪ੍ਰਾਪਤ ਹੁੰਦਾ ਹੈ ਲੇਕਿਨ ਇਸ ਦੌਰਾਨ ਜਦੋਂ ਨਜਾਇਜ਼ ਸ਼ਰਾਬ ਦਾ ਕਾਰੋਬਾਰ ਧੜੱਲੇ ਨਾਲ ਚੱਲੇਗਾ ਤਾਂ ਸਰਕਾਰ ਦੇ ਰੈਵਨਿਊ ‘ਚ ਘਾਟਾ ਪੈਂਦਾ ਹੈ । ਦੂਜੇ ਪਾਸੇ ਸ਼ਰਾਬ ਦੇ ਠੇਕੇਦਾਰਾਂ ਦਾ ਕਹਿਣਾ ਹੈ ਕਿ ਇਹ ਨਜਾਇਜ਼ ਸ਼ਰਾਬ ਦਾ ਕੰਮ ਬੰਦ ਹੋਣਾ ਚਾਹੀਦਾ ਹੈ। ਜੇਕਰ ਨਜਾਇਜ਼ ਸ਼ਰਾਬ ਦਾ ਕੰਮ ਬੰਦ ਨਾ ਹੋਇਆ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਸ਼ਰਾਬ ਦਾ ਠੇਕਾ ਨਹੀਂ ਲੈ ਪਾਉਣਗੇ, ਜਿਸ ਨਾਲ ਸਰਕਾਰ ਨੂੰ ਵੱਡਾ ਘਾਟਾ ਹੋਵੇਗਾ | ਦੂਜੇ ਪਾਸੇ ਐਕਸਾਈਜ਼ ਇੰਸਪੈਕਟਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਲਗਾਤਾਰ ਹੀ ਛਾਪੇਮਾਰੀਆਂ ਕਰਕੇ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਕਿ ਸਰਕਾਰ ਨੂੰ ਕਿਸੇ ਤਰੀਕੇ ਕੋਈ ਘਾਟਾ ਨਾ ਪੈ ਸਕੇ |