ICICI Bank

ਅੰਮ੍ਰਿਤਸਰ ‘ਚ ਲੁਟੇਰੇ ਦਿਨ-ਦਿਹਾੜੇ ICICI ਬੈਂਕ ‘ਚੋਂ 12 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ

ਚੰਡੀਗੜ੍ਹ, 6 ਅਪ੍ਰੈਲ 2024: ਅੰਮ੍ਰਿਤਸਰ ‘ਚ ਦਿਨ-ਦਿਹਾੜੇ ਬੈਂਕ ਤੋਂ 12 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ | ਚੋਰ ਸਕੂਟਰ ‘ਤੇ ਆਏ ਅਤੇ ਆਈਸੀਆਈਸੀਆਈ ਬੈਂਕ (ICICI Bank) ਨੂੰ ਨਿਸ਼ਾਨਾ ਬਣਾਇਆ ਅਤੇ ਲੁੱਟ ਕੇ ਫ਼ਰਾਰ ਹੋ ਗਏ | ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ‘ਤੇ ਧਰਮ ਕੰਡਾ ਨੇੜੇ ਸਥਿਤ ਆਈ.ਸੀ.ਆਈ.ਸੀ.ਆਈ ਬੈਂਕ ਦੀ ਬ੍ਰਾਂਚ ‘ਚੋਂ ਦੁਪਹਿਰ 12 ਲੱਖ ਰੁਪਏ ਲੁੱਟ ਲਏ ਗਏ। ਤਿੰਨ ਚੋਰ ਮੂੰਹ ਬੰਨ੍ਹ ਕੇ ਸਕੂਟਰ ‘ਤੇ ਆਏ ਅਤੇ ਬੈਂਕ ਦੇ ਕੈਸ਼ ਕਾਊਂਟਰ ‘ਤੇ ਚਲੇ ਗਏ। ਜਿੱਥੇ ਉਨ੍ਹਾਂ ਨੇ ਕੈਸ਼ੀਅਰ ਦੇ ਸਿਰ ‘ਤੇ ਬੰਦੂਕ ਤਾਣ ਦਿੱਤੀ ਅਤੇ ਉਸ ਕੋਲ ਪਈ ਸਾਰੀ ਨਕਦੀ ਲੈ ਕੇ ਭੱਜ ਗਏ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਚੋਰ ਬੈਂਕ ਅੰਦਰ ਦਾਖਲ ਹੋਏ, ਉਸ ਸਮੇਂ ਬੈਂਕ (ICICI Bank) ਦੇ ਬਾਹਰ ਕੋਈ ਸੁਰੱਖਿਆ ਗਾਰਡ ਨਹੀਂ ਸੀ। ਇਸ ਮਾਮਲੇ ‘ਚ ਮੌਕੇ ‘ਤੇ ਪਹੁੰਚੀ ਪੁਲਿਸ ਦਾ ਦਾਅਵਾ ਹੈ ਕਿ ਕੁਝ ਹੀ ਘੰਟਿਆਂ ‘ਚ ਚੋਰਾਂ ਦਾ ਪਤਾ ਲਗਾ ਲਿਆ ਜਾਵੇਗਾ। ਪੁਲੀਸ ਅਧਿਕਾਰੀ ਅਨੁਸਾਰ ਉਨ੍ਹਾਂ ਕੋਲ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤ ਹਨ ਅਤੇ ਇਸ ਦੇ ਆਧਾਰ ’ਤੇ ਛੇਤੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। ਫਿਲਹਾਲ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Scroll to Top