July 4, 2024 5:49 pm
thieves

ਅੰਮ੍ਰਿਤਸਰ ‘ਚ ਲੋਕਾਂ ਨੇ ਚੋਰਾਂ ਦੀ ਕੁੱਟਮਾਰ ਕਰਕੇ ਪੁਲਿਸ ਦੇ ਕੀਤਾ ਹਵਾਲੇ

ਚੰਡੀਗੜ੍ਹ, 07 ਜੁਲਾਈ 2023: ਪੰਜਾਬ ਦੇ ਅੰਮ੍ਰਿਤਸਰ ਵਿੱਚ ਲੋਕਾਂ ਨੇ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ ਫੜ ਲਿਆ। ਲੋਕਾਂ ਨੇ ਚੋਰਾਂ (thieves) ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਅੰਮ੍ਰਿਤਸਰ ਦੇ ਗੇਟ ਹਕੀਮਾ ਅਧੀਨ ਪੈਂਦੇ ਪਿੰਡ ਭਰਾੜੀਵਾਲ ਦੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਰਾਤ ਸਮੇਂ ਇਲਾਕੇ ‘ਚ ਕਾਫੀ ਚੋਰੀਆਂ ਹੋਈਆਂ ਹਨ। ਰੋਜ਼ ਸਵੇਰੇ ਉੱਠਦੇ ਤਾਂ ਘਰ ਵਿੱਚ ਚੋਰੀਆਂ ਹੁੰਦੀਆਂ ਸਨ।

ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਮੁਲਜ਼ਮ ਸਾਈਕਲਾਂ ’ਤੇ ਜਾਂਦੇ ਦਿਖਾਈ ਦਿੱਤੇ। ਉਸ ਤੋਂ ਬਾਅਦ ਹੀ ਲੋਕ ਇਨ੍ਹਾਂ ਚਿਹਰਿਆਂ ਬਾਰੇ ਸੁਚੇਤ ਹੋਏ। ਜਿਵੇਂ ਹੀ ਇਹ ਚੋਰ ਗਟਰਾਂ ਦੀ ਸਫਾਈ ਕਰਨ ਲਈ ਗਲੀ ਵਿੱਚ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ।

ਲੋਕਾਂ ਨੇ ਦੱਸਿਆ ਕਿ ਇਹ ਚੋਰ (thieves) ਇਲਾਕੇ ਦੇ ਗਟਰਾਂ ਅਤੇ ਮੈਨਹੋਲਾਂ ਦੀ ਸਫ਼ਾਈ ਦੇ ਬਹਾਨੇ ਗਲੀਆਂ ਵਿੱਚ ਆ ਜਾਂਦੇ ਸਨ। ਇੱਥੇ ਸਫ਼ਾਈ ਦੇ ਬਹਾਨੇ ਉਹ ਰਾਤ ਸਮੇਂ ਘਰਾਂ ‘ਤੇ ਨਜ਼ਰ ਰੱਖਦੇ ਸਨ ਅਤੇ ਸ਼ਿਕਾਰ ਲੱਭਦੇ ਸਨ। ਪਿਛਲੇ ਦੋ ਮਹੀਨਿਆਂ ਵਿੱਚ ਇਲਾਕੇ ਵਿੱਚ ਦੋ ਤੋਂ ਵੱਧ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।