ਚੰਡੀਗੜ੍ਹ, 03 ਅਗਸਤ 2024: ਅੰਮ੍ਰਿਤਸਰ (Amritsar) ‘ਚ ਬਦਮਾਸ਼ਾਂ ਵੱਲੋਂ ਥਾਣੇ ਦੀ ਬੀਬੀ SHO ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ | ਜ਼ਖ਼ਮੀ ਐਸਐਚਓ ਅਮਨਦੀਪ ਕੌਰ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵੇਰਕਾ ਥਾਣੇ ਅਧੀਨ ਪੈਂਦੇ ਪਿੰਡ ਮੁੱਦਲ ‘ਚ ਬੀਤੀ ਰਾਤ ਦੋ ਗੁੱਟਾਂ ‘ਚ ਲੜਾਈ ਹੋਈ | ਮੌਕੇ ‘ਤੇ ਪਹੁੰਚੇ ਬੀਬੀ SHO ਨੇ ਇੱਕ ਵਿਅਕਤੀ ਨੂੰ ਹਿਰਾਸਤ ‘ਚ ਲਿਆ | ਇਸ ਦੌਰਾਨ ਇਕ ਗੁੱਟ ਨੇ ਐੱਸਐੱਚਓ ‘ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ | ਪੁਲਿਸ ਵੱਲੋਂ ਹਮਲਾ ਕਰਨ ਵਾਲੇ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ |
ਫਰਵਰੀ 23, 2025 3:56 ਪੂਃ ਦੁਃ