July 7, 2024 10:07 am
farmers

ਅੰਮ੍ਰਿਤਸਰ ‘ਚ ਕਿਸਾਨਾਂ ਨੇ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੀ ਰਿਹਾਇਸ਼ ਦਾ ਕੀਤਾ ਘਿਰਾਓ

ਅੰਮ੍ਰਿਤਸਰ, 28 ਮਈ 2024: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਗੈਰ-ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਹੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ | ਜਿਸਦੇ ਚੱਲਦੇ ਅੱਜ ਕਿਸਾਨ (farmers) ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡੇ ਪੱਧਰ ‘ਤੇ ਪੂਰੇ ਪੰਜਾਬ ਚ ਵੱਖ-ਵੱਖ ਥਾਵਾਂ ‘ਤੇ ਭਾਜਪਾ ਦੇ ਉਮੀਦਵਾਰਾਂ ਦਾ ਘਿਰਾਓ ਕੀਤਾ ਜਾ ਰਿਹਾ |

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੰਜਾਬ ਜਰਨਲ ਸਕੱਤਰ ਸਰਵਨ ਸਿੰਘ ਪੰਧੇਰ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਘਰ ਦਾ ਘਿਰਾਓ ਕੀਤਾ ਗਿਆ ਹੈ। ਇਹ ਪ੍ਰਦਰਸ਼ਨ ਅੱਜ ਚਾਰ ਘੰਟੇ ਤੱਕ ਕਿਸਾਨਾਂ ਵੱਲੋਂ ਕੀਤਾ ਜਾਵੇਗਾ । ਇਸ ਬਾਬਤ ਗੱਲਬਾਤ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਪ੍ਰਦਰਸ਼ਨ ਕਰਨ ਜਾ ਰਹੇ ਸਨ ਤਾਂ ਕਿਸਾਨਾਂ ਨੂੰ ਭਾਜਪਾ ਵੱਲੋਂ ਤੇ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਬਾਰਡਰ ‘ਤੇ ਹੀ ਰੋਕ ਲਿਆ ਗਿਆ ਅਤੇ ਉਸੇ ਸਬੰਧੀ ਅੱਜ ਉਹਨਾਂ ਵੱਲੋਂ ਕਿਸ ਭਾਜਪਾ ਦੇ ਉਮੀਦਵਾਰਾਂ ਦਾ ਘਿਰਾਓ ਕਰਕੇ ਸਵਾਲ ਪੁੱਛੇ ਜਾਣਗੇ।

ਉਹਨਾਂ ਕਿਹਾ ਕਿ ਅੱਜ ਉਹ ਅੰਮ੍ਰਿਤਸਰ ਤਰਨਜੀਤ ਸਿੰਘ ਸੰਧੂ ਦੇ ਘਰ ਦਾ ਘਿਰਾਓ ਕਰਨ ਪਹੁੰਚੇ ਹਨ ਅਤੇ ਜੋ ਕਿਸਾਨਾਂ ਦੀਆਂ ਮੰਗਾਂ ਹਨ ਉਸ ਸਬੰਧੀ ਸਵਾਲ ਜਵਾਬ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਕੋਲੋਂ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਦੋਂ ਸੁਨੀਲ ਜਾਖੜ ਕਾਂਗਰਸ ਵਿੱਚ ਸਨ ਤਾਂ ਉਦੋਂ ਉਹਨਾਂ ਨੂੰ ਇਹੀ ਕਿਸਾਨ ਬਹੁਤ ਪਿਆਰੇ ਲੱਗਦੇ ਸਨ ਲੇਕਿਨ ਜਦੋਂ ਤੋਂ ਸੁਨੀਲ ਜਾਖੜ ਨੇ ਭਾਜਪਾ ਦੀਆਂ ਐਨਕਾਂ ਲਾਈਆਂ ਹਨ ਉਦੋਂ ਤੋਂ ਕਿਸਾਨ (farmers) ਮਾੜੇ ਲੱਗਣ ਲੱਗੇ

ਉਹਨਾਂ ਕਿਹਾ ਕਿ ਕਸੂਰ ਸੁਨੀਲ ਜਾਖੜ ਦਾ ਨਹੀਂ ਕਸੂਰ ਸਿਰਫ ਭਾਜਪਾ ਦਾ ਹੈ। ਅੱਗੇ ਬੋਲਦੇ ਹੋਏ ਇਹਨਾਂ ਨੇ ਕਿਹਾ ਕਿ ਇਹ ਵੀ ਇਲਜ਼ਾਮ ਲੱਗ ਰਹੇ ਹਨ ਕਿ ਸਰਵਨ ਸਿੰਘ ਪੰਧੇਰ ਨੇ ਬਹੁਤ ਸਾਰੀ ਜ਼ਮੀਨ ਬਣਾ ਲਈ, ਉਹਨਾਂ ਕਿਹਾ ਕਿ ਭਾਜਪਾ ਦੇ ਕੋਲ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਹਨ ਅਤੇ ਭਾਜਪਾ ਇਸ ਦੀ ਜਾਂਚ ਕਰਵਾ ਸਕਦੀ ਹੈ | ਉਹਨਾਂ ਨੇ ਕਿਹਾ ਕਿ ਸਰਵਨ ਸਿੰਘ ਕੋਲ ਸਿਰਫ ਚਾਰ ਏਕੜ ਜ਼ਮੀਨ ਹੈ, ਜੇਕਰ ਇਸ ਤੋਂ ਇਲਾਵਾ ਕੋਈ ਜ਼ਮੀਨ ਹੈ ਤਾਂ ਉਸ ਜਗ੍ਹਾ ‘ਤੇ ਜਾ ਕੇ ਭਾਜਪਾ ਪ੍ਰੈਸ ਕਾਨਫਰਸ ਕਰ ਸਕਦੀ ਹੈ ਅਤੇ ਉਸਦੀ ਡਿਟੇਲ ਮੀਡੀਆ ਨੂੰ ਵੀ ਦੇ ਸਕਦੀ ਹੈ