Lawrence Bishnoi

13 ਸਾਲ ਪੁਰਾਣੇ ਮਾਮਲੇ ‘ਚ ਬਦਮਾਸ਼ ਲਾਰੈਂਸ ਬਿਸ਼ਨੋਈ ਤੇ ਉਸਦੇ ਦੋ ਸਾਥੀ ਬਰੀ

ਚੰਡੀਗੜ੍ਹ, 25 ਅਕਤੂਬਰ 2024: ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੇ ਅੱਜ ਬਦਮਾਸ਼ ਲਾਰੈਂਸ ਬਿਸ਼ਨੋਈ (Lawrence Bishnoi) ਅਤੇ ਉਸਦੇ ਦੋ ਸਾਥੀਆਂ ਨੂੰ 13 ਸਾਲ ਪੁਰਾਣੇ ਇਕ ਮਾਮਲੇ ‘ਚ ਬਰੀ ਕਰ ਦਿੱਤਾ ਹੈ | ਅਦਾਲਤ ਨੇ ਇਨ੍ਹਾਂ ਦੋਵੇਂ ਜਣਿਆਂ ਨੂੰ ਗੋਲੀਬਾਰੀ ਦੇ ਇੱਕ ਮਾਮਲੇ ‘ਚ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ।

ਜਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ‘ਤੇ ਕਈਂ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਸ ਵੇਲੇ ਗੁਜਰਾਤ ਦੀ ਜੇਲ੍ਹ ‘ਚ ਬੰਦ ਹੈ | ਭਾਵੇਂ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਇਸ ਮਾਮਲੇ ‘ਚ ਬਰੀ ਕੀਤਾ ਹੈ, ਪਰ ਉਹ ਹੋਰ ਕਈਂ ਮਾਮਲਿਆਂ ‘ਚ ਨਾਮਜ਼ਦ ਹੈ | ਇਸ ਲਈ ਉਹ ਜੇਲ੍ਹ ‘ਚ ਹੀ ਰਹੇਗਾ |

ਇਸ ਮਾਮਲੇ ‘ਚ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਨੇਹਾ ਜਿੰਦਲ ਦੀ ਅਦਾਲਤ ਨੇ ਬਿਸ਼ਨੋਈ ਅਤੇ ਉਸ ਦੇ ਦੋ ਸਾਥੀਆਂ ਨਵਪ੍ਰੀਤ ਸਿੰਘ ਅਤੇ ਤਰਸੇਮ ਸਿੰਘ ਨੂੰ ਬਰੀ ਕਰ ਦਿੱਤਾ ਹੈ। ਦਰਅਸਲ ਇਨ੍ਹਾਂ ਤਿੰਨ ਜਣਿਆਂ ਖ਼ਿਲਾਫ਼ 2011 ‘ਚ ਚੰਡੀਗੜ੍ਹ ਦੇ ਸੈਕਟਰ 69 ‘ਚ ਕਥਿਤ ਤੌਰ ’ਤੇ ਗੋਲੀ ਚਲਾਉਣ ਦੇ ਦੋਸ਼ ‘ਚ ਫੇਜ਼-8 ਥਾਣੇ ‘ਚ ਕੇਸ ਦਰਜ ਕੀਤਾ ਸੀ।

ਇਸ ਮਾਮਲੇ ਬਾਰੇ ਬਿਸ਼ਨੋਈ (Lawrence Bishnoi) ਦੇ ਵਕੀਲ ਕਰਨ ਸੋਫਤ ਦਾ ਕਹਿਣਾ ਹੈ ਕਿ ਅਦਾਲਤ ਨੇ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਨੂੰ ਬਰੀ ਕਰ ਦਿੱਤਾ ਕਿਉਂਕਿ ਇਸਤਗਾਸਾ ਪੱਖ ਦੋਸ਼ ਸਾਬਤ ਕਰਨ ‘ਚ ਅਸਫਲ ਰਹਿ ਹਨ ।

ਇੱਥੇ ਜਿਕਰਯੋਗ ਹੈ ਕਿ ਇਸਤਗਾਸਾ ਮੁਤਾਬਕ 4/5 ਫਰਵਰੀ ਦੀ ਰਾਤ ਨੂੰ ਬਦਮਾਸ਼ ਅਤੇ ਉਸਦੇ ਦੋ ਸਾਥੀਆਂ ਨੇ ਕਥਿਤ ਤੌਰ ‘ਤੇ ਸੈਕਟਰ 69 ਦੇ ਇੱਕ ਘਰ ‘ਚ ਜ਼ਬਰਦਸਤੀ ਦਾਖਲ ਹੋ ਕੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਵਸਨੀਕ ਸਤਵਿੰਦਰ ਸਿੰਘ ਉਰਫ਼ ਸੱਤੂ ‘ਤੇ ਹਮਲਾ ਕਰ ਦਿੱਤਾ ਸੀ । ਸਤਵਿੰਦਰ ਚੰਡੀਗੜ੍ਹ ਦੇ ਸੈਕਟਰ 26 ‘ਚ ਕਾਲਜ ਦਾ ਵਿਦਿਆਰਥੀ ਸੀ ਅਤੇ ਆਪਣੇ ਦੋਸਤਾਂ ਨਾਲ ਸੈਕਟਰ 69 ‘ਚ ਕਿਰਾਏ ’ਤੇ ਰਹਿੰਦਾ ਸੀ |

ਇਸਤਗਾਸਾ ਪੱਖ ਨੇ ਦਾਅਵਾ ਕੀਤਾ ਸੀ ਕਿ ਘਟਨਾ ਵਾਲੀ ਰਾਤ ਸੱਤੂ ਆਪਣੇ ਕਿਰਾਏ ਦੇ ਮਕਾਨ ‘ਚ ਮੌਜੂਦ ਸੀ, ਜਦੋਂ ਬਿਸ਼ਨੋਈ ਅਤੇ ਉਸਦੇ ਸਾਥੀ ਜ਼ਬਰਦਸਤੀ ਘਰ ‘ਚ ਦਾਖਲ ਹੋਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕੀਤਾ ਅਤੇ ਗੋਲੀਆਂ ਵੀ ਚਲਾਈਆਂ।

ਸਥਾਨਕ ਪੁਲਿਸ ਨੇ ਫੇਜ਼ VIII ਪੁਲਿਸ ਸਟੇਸ਼ਨ ‘ਚ ਬਦਮਾਸ਼ ਅਤੇ ਉਸਦੇ ਸਾਥੀਆਂ ਦੇ ਖਿਲਾਫ ਭਾਰਤੀ ਦੰਡਾਵਲੀ (ਆਈਪੀਸੀ) ਦੀਆਂ ਧਾਰਾਵਾਂ 452 (ਕਿਸੇ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ ਜਾਂ ਹਮਲਾ ਕਰਨ ਜਾਂ ਗਲਤ ਤਰੀਕੇ ਨਾਲ ਰੋਕਣ ਦੇ ਇਰਾਦੇ ਨਾਲ ਘਰ ‘ਚ ਦਾਖਲ ਹੋਣਾ), 506 (ਅਪਰਾਧਿਕ ਧਮਕੀ) ਆਦਿ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ |

Scroll to Top