Imran Khan

ਮੇਨ ਸਟ੍ਰੀਮ ਮੀਡੀਆ ‘ਤੇ ਬੈਨ ਕੀਤੇ ਇਮਰਾਨ ਖਾਨ ਦਾ ਬਿਆਨ, ਪਾਕਿਸਤਾਨ ਸਰਕਾਰ ਦੁਬਈ ‘ਚ ਲੈਂਦੀ ਹੈ ਫੈਸਲੇ

ਚੰਡੀਗੜ੍ਹ, 28 ਜੂਨ 2023: ਪਾਕਿਸਤਾਨ ਦੇ ਮੇਨ ਸਟ੍ਰੀਮ ਮੀਡੀਆ ‘ਤੇ ਬੈਨ ਕੀਤੇ ਜਾ ਚੁੱਕੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਇਕ ਵਾਰ ਫਿਰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਹੈ। ਇਮਰਾਨ ਖਾਨ ਨੇ ਮੰਗਲਵਾਰ ਰਾਤ ਨੂੰ ਆਪਣੇ ਯੂਟਿਊਬ ਚੈਨਲ ‘ਤੇ ਕਿਹਾ- ਭਾਰਤ ਦੇ ਪ੍ਰਧਾਨ ਮੰਤਰੀ ਦੇਸ਼ ਤੋਂ ਬਾਹਰ ਬੈਠ ਕੇ ਫੈਸਲੇ ਨਹੀਂ ਲੈਂਦੇ ਹਨ। ਪਾਕਿਸਤਾਨ ਸਰਕਾਰ ਦੁਬਈ ਵਿੱਚ ਬੈਠ ਕੇ ਫੈਸਲੇ ਲੈਂਦੀ ਹੈ।

9 ਮਈ ਦੀ ਹਿੰਸਾ ਤੋਂ ਬਾਅਦ ਫ਼ੌਜ ਨੇ ਮੀਡੀਆ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਕੋਈ ਵੀ ਨਿਊਜ਼ ਚੈਨਲ ਜਾਂ ਅਖ਼ਬਾਰ ਖ਼ਾਨ (Imran Khan)  ਦਾ ਨਾਂ ਵੀ ਨਹੀਂ ਲਵੇਗਾ। ਉਦੋਂ ਤੋਂ ਇਮਰਾਨ ਯੂ-ਟਿਊਬ ਰਾਹੀਂ ਹੀ ਸਮਰਥਕਾਂ ਨੂੰ ਸੰਬੋਧਨ ਕਰਦੇ ਹਨ।

ਇਮਰਾਨ ਖਾਨ ਦੀ ਪਾਰਟੀ ਦੇ ਜ਼ਿਆਦਾਤਰ ਨੇਤਾਵਾਂ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਹੈ। ਕੁਝ ਫਰਾਰ ਹੋ ਕੇ ਦੂਜੇ ਦੇਸ਼ਾਂ ਵਿਚ ਪਹੁੰਚ ਗਏ ਹਨ। ਹਿੰਸਾ ਦੇ ਸਿਲਸਿਲੇ ‘ਚ ਗ੍ਰਿਫਤਾਰ ਕੀਤੇ ਗਏ 102 ਲੋਕਾਂ ‘ਤੇ ਫੌਜੀ ਅਦਾਲਤਾਂ ‘ਚ ਮੁਕੱਦਮਾ ਚਲਾਇਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਮਰਾਨ ਖਾਨ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Scroll to Top