PSEB

ਰੀਅਪੀਅਰ ਵਿਦਿਆਰਥੀਆਂ ਲਈ ਅਹਿਮ ਖ਼ਬਰ, ਜੂਨ ਮਹੀਨੇ ਹੋਵੇਗੀ ਪ੍ਰੀਖਿਆ

21 ਅਪ੍ਰੈਲ 2025: ਪੰਜਾਬ ਸਕੂਲ ਸਿੱਖਿਆ (Punjab school education board) ਬੋਰਡ (PSEB) ਦੁਆਰਾ ਐਲਾਨੇ ਗਏ 8ਵੀਂ ਜਮਾਤ ਦੇ ਨਤੀਜੇ ਵਿੱਚ ਜਿਨ੍ਹਾਂ ਵਿਦਿਆਰਥੀਆਂ (students) ਦੀ Re appear, (ਰੀਅਪੀਅਰ ਪ੍ਰੀਖਿਆ) ਜਾ ਦੁਬਾਰਾ ਪੇਪਰ ਦੇਣਾ ਪੈਦਾ ਹੈ, ਉਹ ਹੁਣ ਜੂਨ ਵਿੱਚ ਪ੍ਰੀਖਿਆ ਦੇਣਗੇ। ਇਹ ਫੈਸਲਾ ਪੀਐਸਈਬੀ ਪ੍ਰਬੰਧਨ ਦੁਆਰਾ ਲਿਆ ਗਿਆ ਹੈ। ਪ੍ਰੀਖਿਆ ਫੀਸ ਆਨਲਾਈਨ (online) ਭਰੀ ਜਾਵੇਗੀ।

ਉਥੇ ਹੀ ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀਆਂ (students)  ਨੂੰ ਪ੍ਰੀਖਿਆ ਪਾਸ ਕਰਨ ਦਾ ਇੱਕ ਮੌਕਾ ਦਿੱਤਾ ਜਾਵੇਗਾ। ਜਿਹੜੇ ਵਿਦਿਆਰਥੀ ਪ੍ਰੀਖਿਆ ਪਾਸ ਨਹੀਂ ਕਰ ਸਕਣਗੇ, ਉਨ੍ਹਾਂ ਦੇ ਨਤੀਜੇ ਨੂੰ ਗੈਰ-ਪ੍ਰਮੋਟ ਕੀਤਾ ਜਾਵੇਗਾ। ਉਨ੍ਹਾਂ ਨੂੰ ਦੁਬਾਰਾ ਅੱਠਵੀਂ ਜਮਾਤ ਦੀ ਪ੍ਰੀਖਿਆ ਦੇਣੀ ਪਵੇਗੀ।

ਜੇਕਰ ਦੇਰੀ ਹੁੰਦੀ ਹੈ ਤਾਂ 1500 ਰੁਪਏ ਤੱਕ ਦੀ ਲੇਟ ਫੀਸ ਤੈਅ ਕੀਤੀ ਜਾਵੇਗੀ।

ਪੀਐਸਈਬੀ ਵੱਲੋਂ ਦਾਖਲਾ ਫੀਸ 1050 ਰੁਪਏ ਰੱਖੀ ਗਈ ਹੈ, ਜਦੋਂ ਕਿ ਸਰਟੀਫਿਕੇਟ (certificate) ਦੀ ਹਾਰਡ ਕਾਪੀ ਪ੍ਰਾਪਤ ਕਰਨ ਲਈ 200 ਰੁਪਏ ਵਾਧੂ ਦੇਣੇ ਪੈਣਗੇ। ਦਾਖਲਾ ਫਾਰਮ 5 ਮਈ ਤੱਕ ਬਿਨਾਂ ਲੇਟ ਫੀਸ ਦੇ ਭਰੇ ਜਾਣੇ ਹਨ। ਇਸ ਤੋਂ ਬਾਅਦ, 12 ਮਈ ਤੱਕ 500 ਰੁਪਏ ਲੇਟ ਫੀਸ (fees) ਅਤੇ 15 ਮਈ ਤੱਕ 1500 ਰੁਪਏ ਲੇਟ ਫੀਸ ਨਿਰਧਾਰਤ ਕੀਤੀ ਗਈ ਹੈ। ਨਿਰਧਾਰਤ ਸਮੇਂ ਤੋਂ ਬਾਅਦ ਕਿਸੇ ਨੂੰ ਵੀ ਮੌਕਾ ਨਹੀਂ ਦਿੱਤਾ ਜਾਵੇਗਾ।

ਦਾਖਲਾ ਫਾਰਮ ਇਸ ਤਰ੍ਹਾਂ ਭਰਨਾ ਪਵੇਗਾ

ਪੀਐਸਈਬੀ ਦੇ ਅਨੁਸਾਰ, ਪ੍ਰੀਖਿਆ ਫਾਰਮ ਭਰਨ ਲਈ, ਵਿਦਿਆਰਥੀਆਂ (students)  ਨੂੰ ਬੋਰਡ ਦੀ ਵੈੱਬਸਾਈਟ (website) ਜਾਂ ਸਕੂਲ ਦੀ ਲੌਗਇਨ (login id) ਆਈਡੀ ‘ਤੇ ਜਾਣਾ ਪਵੇਗਾ। ਤੁਹਾਨੂੰ ਉੱਥੋਂ ਦਾਖਲਾ ਫਾਰਮ ਭਰਨਾ ਪਵੇਗਾ। ਇਸ ਤੋਂ ਬਾਅਦ ਸਾਰੀ ਪ੍ਰਕਿਰਿਆ ਵੈੱਬਸਾਈਟ ‘ਤੇ ਪੂਰੀ ਹੋ ਜਾਵੇਗੀ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ https://www.pseb.ac.in/ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Read More:  ਪੰਜਾਬ ਸਿੱਖਿਆ ਬੋਰਡ ਨੇ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ

Scroll to Top