ਚੰਡੀਗੜ੍ਹ, 4 ਮਈ 2024: ਉੱਤਰਾਖੰਡ (Uttarakhand) ਦੇ ਪੁਸ਼ਕਰ ਸਿੰਘ ਧਾਮੀ ਨੇ ਜੰਗਲਾਂ ਨੂੰ ਅੱਗ ਲੱਗਣ ਦੀਆਂ ਵੱਧ ਰਹੀਆਂ ਘਟਨਾਵਾਂ ਦਰਮਿਆਨ ਅਹਿਮ ਬੈਠਕ ਕੀਤੀ। ਮੁੱਖ ਮੰਤਰੀ ਦਿੱਲੀ ਤੋਂ ਹੀ ਵੀਡੀਓ ਕਾਨਫਰੈਂਸ ਰਾਹੀਂ ਉਨ੍ਹਾਂ ਨੇ ਵਣ ਵਿਭਾਗ ਦੀ ਕਾਰਜ ਯੋਜਨਾ ਦਾ ਜਾਇਜ਼ਾ ਲਿਆ। ਇਸ ਬੈਠਕ ਵਿੱਚ ਦੇਹਰਾਦੂਨ ਸਕੱਤਰੇਤ ਵਿੱਚ ਸਰਕਾਰ ਦੇ ਉੱਚ ਅਧਿਕਾਰੀ ਮੌਜੂਦ ਸਨ। ਮੁੱਖ ਮੰਤਰੀ ਧਾਮੀ ਨੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਉੱਤਰਾਖੰਡ (Uttarakhand) ‘ਚ ਸ਼ੁੱਕਰਵਾਰ ਨੂੰ ਜੰਗਲ ਦੀ ਅੱਗ ਹੋਰ ਭੜਕ ਗਈ। 24 ਘੰਟਿਆਂ ਵਿੱਚ ਜੰਗਲਾਂ ਵਿੱਚ ਅੱਗ ਲੱਗਣ ਦੀਆਂ 64 ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਸੋਮੇਸ਼ਵਰ ਦੇ ਸਯੁਨਰਾਕੋਟ ਦੇ ਜੰਗਲ ਵਿੱਚ ਲੱਗੀ ਅੱਗ ਨੇ ਦੋ ਨੇਪਾਲੀ ਪਰਿਵਾਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਵੀਰਵਾਰ ਨੂੰ ਜੰਗਲ ਦੀ ਅੱਗ ਦੀ ਲਪੇਟ ‘ਚ ਆਉਣ ਨਾਲ ਇਕ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੂਜੇ ਕਰਮਚਾਰੀ ਦੀ ਵੀਰਵਾਰ ਦੇਰ ਰਾਤ ਬੇਸ ਹਸਪਤਾਲ ‘ਚ ਮੌਤ ਹੋ ਗਈ ਜਦਕਿ ਬੀਬੀ ਕਰਮਚਾਰੀ ਦੀ ਹਲਦਵਾਨੀ ਦੇ ਸੁਸ਼ੀਲਾ ਤਿਵਾਰੀ ਹਸਪਤਾਲ (ਐੱਸ. ਟੀ. ਐੱਚ.) ‘ਚ ਮੌਤ ਹੋ ਗਈ। ਇੱਕ ਹੋਰ ਬੀਬੀ ਕਰਮਚਾਰੀ ਦਾ ਹਲਦਵਾਨੀ ਵਿੱਚ ਇਲਾਜ ਚੱਲ ਰਿਹਾ ਹੈ।