Trains

ਟ੍ਰੇਨਾਂ ‘ਚ ਸਫ਼ਰ ਕਨ ਵਾਲਿਆਂ ਲਈ ਅਹਿਮ ਜਾਣਕਾਰੀ, ਇਸ ਰੂਟ ਦੀਆਂ ਰੇਲਗੱਡੀਆਂ ਰੱਦ

13 ਨਵੰਬਰ 2025: ਕਈ ਰੇਲਗੱਡੀਆਂ (trains) ਦੇਰੀ ਨਾਲ ਸਿਟੀ ਅਤੇ ਕੈਂਟ ਸਟੇਸ਼ਨਾਂ ‘ਤੇ ਘੰਟਿਆਂ ਦੀ ਦੇਰੀ ਨਾਲ ਪਹੁੰਚੀਆਂ, ਜਿਸ ਕਾਰਨ ਯਾਤਰੀਆਂ ਨੂੰ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਇਸੇ ਤਰ੍ਹਾਂ, 15707 ਅਮਰਪਾਲੀ ਐਕਸਪ੍ਰੈਸ ਜਲੰਧਰ ਤੋਂ ਸਵੇਰੇ 10:30 ਵਜੇ ਦੇ ਆਪਣੇ ਨਿਰਧਾਰਤ ਰਵਾਨਗੀ ਸਮੇਂ ਤੋਂ ਚਾਰ ਘੰਟੇ ਪਿੱਛੇ, ਦੁਪਹਿਰ 2:30 ਵਜੇ ਸਿਟੀ ਸਟੇਸ਼ਨ ‘ਤੇ ਪਹੁੰਚੀ। ਮੁੜ ਨਿਰਧਾਰਤ ਅੰਮ੍ਰਿਤਸਰ ਕਲੋਨ ਸਪੈਸ਼ਲ 04651 ਲਗਭਗ 10 ਘੰਟੇ ਦੀ ਦੇਰੀ ਨਾਲ ਚੱਲੀ। ਇਸ ਦੌਰਾਨ, ਅੰਮ੍ਰਿਤਸਰ ਤੋਂ ਵੈਸ਼ਨੋ ਦੇਵੀ (vaishno devi) ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ 26405/26406 ਬੁੱਧਵਾਰ ਨੂੰ ਰੱਦ ਕਰ ਦਿੱਤੀ ਗਈ ਸੀ ਅਤੇ 13 ਨਵੰਬਰ ਨੂੰ ਵੀ ਰੱਦ ਰਹੇਗੀ। ਇਸੇ ਤਰ੍ਹਾਂ, 14504 ਵੈਸ਼ਨੋ ਦੇਵੀ ਕਾਲਕਾ ਅਤੇ 22461 ਸ਼੍ਰੀ ਸ਼ਕਤੀ ਸੁਪਰਫਾਸਟ ਰੱਦ ਕਰ ਦਿੱਤੇ ਗਏ ਸਨ।

ਰੇਲਵੇ ਨੇ ਫਿਰੋਜ਼ਪੁਰ ਕੈਂਟ ਅਤੇ ਦਿੱਲੀ ਜੰਕਸ਼ਨ ਵਿਚਕਾਰ ਨਵੇਂ ਵੰਦੇ ਭਾਰਤ ਐਕਸਪ੍ਰੈਸ ਨੰਬਰ 26462/26461 ਸ਼ੁਰੂ ਕੀਤੇ ਹਨ। ਇਹ ਨਵੀਂ ਸੇਵਾ 8 ਨਵੰਬਰ ਨੂੰ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਤੋਂ ਸ਼ੁਰੂ ਕੀਤੀ ਗਈ ਹੈ।

Read More: ਯਾਤਰੀਆਂ ਲਈ ਅਹਿਮ ਖ਼ਬਰ, ਬੁਕਿੰਗ ਕਰੋ ਚੈੱਕ, ਜਾਣੋ ਕਾਰਨ

Scroll to Top