ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਜਾਣਕਾਰੀ, ਜਾਣੋ ਕੋਰੋਨਾ ਵੈਕਸੀਨ ਬਾਰੇ ਕੀ ਹੈ ਲਾਜ਼ਮੀ

ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਜਾਣਕਾਰੀ, ਜਾਣੋ ਕੋਰੋਨਾ ਵੈਕਸੀਨ ਬਾਰੇ ਕੀ ਹੈ ਲਾਜ਼ਮੀ

ਚੰਡੀਗੜ੍ਹ, 22 ਅਗਸਤ, 2021: ਜਿਹੜੇ ਸਟੂਡੈਂਟ ਪੰਜਾਬ ਜਾਂ ਇੰਡੀਆ ਤੋਂ ਵਾਇਆ ਮੈਕਸੀਕੋ ਕੈਨੇਡਾ ਜਾ ਰਹੇ ਹਨ ਉਹ ਜਦ ਵੀ ਇੰਡੀਆ ਤੋਂ ਵੈਕਸੀਨ ਲਵਾਉਣ ਤਾਂ ਜੋ ਰਿਕਾਰਡ (ਮੈਸਜ) ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ (ਜੋ ਮੈਸੇਜ ਤੁਹਾਡੇ ਫੋਨ ਉੱਪਰ ਆਉਂਦਾ ਹੈ) ਉਸ ਵਿੱਚ ਆਪਣਾ ਪਾਸਪੋਰਟ ਨੰਬਰ ਜ਼ਰੂਰ ਐਡ ਕਰਵਾਉਣਾ ਲਾਜ਼ਮੀਹੈ। 
ਜੇ ਵਿਦਿਆਰਥੀ ਵੈਕਸੀਨ ਦੀਆਂ ਦੋਨੇਂ ਡੋਜ਼ ਪਹਿਲਾਂ ਲਗਵਾ ਚੁੱਕੇ ਹਨ ਤਾਂ ਕੈਨੇਡਾ ਜਾਣ ਤੋਂ ਪਹਿਲਾਂ ਵਿਦਿਆਰਥੀਆਂ ਨੇ ਜਿੱਥੋਂ ਵੈਕਸੀਨ ਲਵਾਈ ਹੈ,ਉੱਥੇ ਜਾ ਕੇ ਪਾਸਪੋਰਟ ਨੰ:(ਐਡ) ਅਪਡੇਟ ਕਰਵਾ ਕੇ ਆਪਣਾ ਪਾਸਪੋਰਟ ਨੰਬਰ ਪੁਆ ਸਕਦੇ ਹੋ ਅਤੇ ਕੈਨੇਡਾ ਜਾਣ ਵਾਲੇ ਜੋ ਕੋਵਿਡ ਟੈਸਟ ਕਰਵਾਉਂਦੇ ਹਨ, ਉਸ ਵਿੱਚ ਵੀ ਆਪਣਾ ਪਾਸਪੋਰਟ ਨੰਬਰ ਐਡ ਹੋਣਾ ਚਾਹੀਦਾ ਹੈ ।

ਜੇਕਰ ਵਿਦਿਆਰਥੀਆਂ ਦਾ ਪਾਸਪੋਰਟ ਨੰ: ਨਹੀਂ ਐਡ ਹੈ ਤਾਂ ਉਹਨਾਂ ਨੁੰ ਮੈਕਸੀਕੋ ਤੋਂ ਵਾਪਸ ਵੀਪੇਜਿਆ ਜਾ ਸਕਦਾ ਹੈ ।  ਜਾਣਕਾਰੀ ਇਹ ਹੈ ਕੇ ਪਾਸਪੋਰਟ ਨੰ: ਜ਼ਰੂਰ ਐਡ ਕਰਵਾਉਣ,ਜਿਨ੍ਹਾਂ ਨੇ ਪਾਸਪੋਰਟ ਨੰ: ਪਹਿਲਾਂ ਐਡ ਕਰਵਾਇਆ ਹੈ ਉਹ ਅਪਡੇਟ ਕਰਵਾ ਲੈਣ ਅਤੇ ਜਿਨ੍ਹਾਂ ਨੇ ਅਜੇ ਤੱਕ ਪਾਸਪੋਰਟ ਨੰਬਰ ਨਹੀਂ ਪੁਆਇਆ ਉਹ ਆਪਣਾ ਪੁਆ ਸਕਦੇ ਹਨ ਤਾਂ ਜੋ ਮੈਕਸੀਕੋ ਜਾ ਕੇ ਉਹਨਾਂ ਨੂੰ ਰੋਕਿਆ ਨਾ ਜਾ ਸਕੇ ।


 ਮੈਕਸੀਕੋ ਦੇ ਵਿਚ ਸਟੂਡੈਂਟ ਕੋਲ ਮੈਡੀਕਲ ਅਪਡੇਟ ਨਾ ਹੋਣ ਕਾਰਨ ਕਈ ਸਟੂਡੈਂਟਸ ਦੇ ਵੀਜ਼ੇ ਵੀ ਰੱਦ ਕੀਤੇ ਜਾ ਚੁੱਕੇ ਹਨ ਅਤੇ ਉੱਥੇ ਸਟੂਡੈਂਟ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ। 

Scroll to Top