ਪੰਜਾਬ ਕੈਬਿਨਟ ਬੈਠਕ ‘ਚ ਮਾਨ ਸਰਕਾਰ ਨੇ ਲਏ ਅਹਿਮ ਫੈਸਲੇ, ਜਾਣੋ ਪੂਰੇ ਵੇਰਵੇ

ਚੰਡੀਗੜ੍ਹ 5 ਸਤੰਬਰ 2024: ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਵੱਲੋਂ ਪ੍ਰੈਸ ਕਾਨਫਰੰਸ (Press conference)  ਕੀਤੀ ਗਈ। ਵਿੱਤ ਮੰਤਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਨਵੀਂ ਸਿੱਖਿਆ ਨੀਤੀ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਕਿਸਾਨ ਨੀਤੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ‘ਤੇ ਕਿਸਾਨ ਆਗੂਆਂ ਤੋਂ ਸੁਝਾਅ ਲਏ ਜਾਣਗੇ।

 

ਪੈਟਰੋਲ ਅਤੇ ਡੀਜ਼ਲ ‘ਤੇ ਟੈਕਸ ਵੈਟ ਵਧਾਉਣ ਦਾ ਫੈਸਲਾ
ਪੰਜਾਬ ਸਰਕਾਰ ਨੇ ਪੈਟਰੋਲ ‘ਤੇ 61 ਪੈਸੇ ਅਤੇ ਡੀਜ਼ਲ ‘ਤੇ 92 ਪੈਸੇ ਦਾ VAT ਵਧਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ( PUNJAB GOVERMENT) ਨੇ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦੀ ਵੱਡੀ ਗਰੰਟੀ ਦਿੱਤੀ ਸੀ, ਇਹ ਜਾਰੀ ਰਹੇਗੀ ਪਰ ਚੰਨੀ ਸਰਕਾਰ ਵੱਲੋਂ 7 ਕਿਲੋ ਵਾਟ ਦੀ ਬਿਜਲੀ ਸਬਸਿਡੀ ਖਤਮ ਕਰ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ਵਾਹਨਾਂ ‘ਤੇ ਟੈਕਸ ਨੂੰ ਲੈ ਕੇ ਵੀ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਨਵਾਂ ਵਾਹਨ ਖਰੀਦਣ ਵਾਲਿਆਂ ‘ਤੇ 4 ਸਾਲ ਤੱਕ ਸੰਯੁਕਤ ਟੈਕਸ ਅਦਾ ਕਰਨ ਵਾਲੇ ਨੂੰ 10 ਫੀਸਦੀ ਛੋਟ ਮਿਲੇਗੀ, ਜੋ 8 ਸਾਲ ਇਕੱਠੇ ਟੈਕਸ ਅਦਾ ਕਰੇਗਾ, ਉਸ ਨੂੰ 20 ਫੀਸਦੀ ਛੋਟ ਮਿਲੇਗੀ। ਅਜਿਹੇ ‘ਚ ਲੋਕਾਂ ਦੀ ਲੁੱਟ-ਖਸੁੱਟ ਖਤਮ ਹੋ ਜਾਵੇਗੀ।

Scroll to Top