GST

ਹਰਿਆਣਾ ਸਰਕਾਰ ਦਾ ਅਹਿਮ ਫੈਸਲਾ, ਅਣਵਿਆਹੇ ਬਜ਼ੁਰਗਾਂ ਨੂੰ ਮਿਲੇਗੀ ਪੈਨਸ਼ਨ

ਚੰਡੀਗੜ੍ਹ, 03 ਜੁਲਾਈ 2023: ਹਰਿਆਣਾ (Haryana) ਵਿੱਚ ਛੇਤੀ ਹੀ ਅਣਵਿਆਹੇ ਬਜ਼ੁਰਗਾਂ ਨੂੰ ਪੈਨਸ਼ਨ ਮਿਲੇਗੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜਨ ਸੰਵਾਦ ਪ੍ਰੋਗਰਾਮ ਦੌਰਾਨ 60 ਸਾਲ ਦੇ ਅਣਵਿਆਹੇ ਬਜ਼ੁਰਗ ਦੀ ਮੰਗ ‘ਤੇ ਇਹ ਫੈਸਲਾ ਲਿਆ ਹੈ। 45 ਤੋਂ 60 ਸਾਲ ਦੀ ਉਮਰ ਦੇ ਅਣਵਿਆਹੇ ਮਰਦ ਅਤੇ ਔਰਤਾਂ ਨੂੰ ਇਸਦਾ ਲਾਭ ਮਿਲੇਗਾ।

ਹਾਲਾਂਕਿ, ਪੈਨਸ਼ਨ ਸਿਰਫ ਉਨ੍ਹਾਂ ਅਣਵਿਆਹਿਆ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਤੋਂ ਘੱਟ ਹੋਵੇਗੀ। ਮੁੱਖ ਮੰਤਰੀ ਦਫ਼ਤਰ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ ਇਸ ਸਕੀਮ ਤੋਂ 1.25 ਲੱਖ ਅਣਵਿਆਹੇ ਬਜ਼ੁਰਗਾਂ ਨੂੰ ਪੈਨਸ਼ਨ ਦਾ ਲਾਭ ਮਿਲੇਗਾ।

ਇਸ ਸਬੰਧੀ ਮੁੱਖ ਮੰਤਰੀ ਪਹਿਲਾਂ ਹੀ ਅਧਿਕਾਰੀਆਂ ਨਾਲ ਮੀਟਿੰਗ ਕਰ ਚੁੱਕੇ ਹਨ। ਹਰਿਆਣਾ ਸਰਕਾਰ ਇਸ ਯੋਜਨਾ ਨੂੰ ਇੱਕ ਮਹੀਨੇ ਦੇ ਅੰਦਰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਹਰਿਆਣਾ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਬਣ ਜਾਵੇਗਾ।

ਹਰਿਆਣਾ ਵਿੱਚ ਮੌਜੂਦਾ ਸਮੇਂ ਵਿੱਚ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨ ਦਿੱਤੀ ਜਾਂਦੀ ਹੈ। ਹਰਿਆਣਾ ਸਰਕਾਰ ਮਦਰੇ ਕੱਦ ਵਾਲੇ ਲੋਕਾਂ ਅਤੇ ਖੁਸਰਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਵੱਲੋਂ 45 ਤੋਂ 60 ਸਾਲ ਤੱਕ 2,750 ਰੁਪਏ ਦੀ ਵਿੱਤੀ ਸਹਾਇਤਾ ਸਿਰਫ਼ ਧੀਆਂ ਵਾਲੇ ਮਾਪਿਆਂ ਵਿੱਚੋਂ ਕਿਸੇ ਇੱਕ ਦੀ ਮੌਤ ਹੋਣ ‘ਤੇ ਦਿੱਤੀ ਜਾਂਦੀ ਹੈ। ਸਰਕਾਰੀ ਸੂਤਰਾਂ ਮੁਤਾਬਕ ਸਰਕਾਰ ਅਣਵਿਆਹੇ ਬਜ਼ੁਰਗਾਂ ਨੂੰ 2750 ਰੁਪਏ ਦੀ ਪੈਨਸ਼ਨ ਵੀ ਦੇ ਸਕਦੀ ਹੈ।

ਹਰਿਆਣਾ (Haryana) ਵਿੱਚ ਬੈਚੁਲਰਾਂ ਲਈ ਪੈਨਸ਼ਨ ਦੀ ਸ਼ੁਰੂਆਤ ਨੂੰ ਵੀ ਇੱਥੇ ਵਿਗੜ ਰਹੇ ਲਿੰਗ ਅਨੁਪਾਤ ਨਾਲ ਜੋੜਿਆ ਜਾ ਰਿਹਾ ਹੈ। ਜੋ ਪਹਿਲਾਂ ਵੀ ਮਾੜਾ ਰਿਹਾ ਹੈ। ਹਾਲਾਂਕਿ ਪਿਛਲੇ 10 ਸਾਲਾਂ ਵਿੱਚ ਹਰਿਆਣਾ ਦੇ ਲਿੰਗ ਅਨੁਪਾਤ ਵਿੱਚ 38 ਅੰਕਾਂ ਦਾ ਸੁਧਾਰ ਹੋਇਆ ਹੈ। ਸਾਲ 2011 ਵਿੱਚ ਸੂਬੇ ਦਾ ਲਿੰਗ ਅਨੁਪਾਤ 879 ਸੀ ਪਰ ਹੁਣ 2023 ਵਿੱਚ ਹਰ 1000 ਲੜਕਿਆਂ ਪਿੱਛੇ ਲੜਕੀਆਂ ਦੀ ਗਿਣਤੀ 917 ਹੋ ਗਈ ਹੈ।

Scroll to Top