July 2, 2024 9:25 pm
government jobs

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਅਹਿਮ ਐਲਾਨ

ਚੰਡੀਗੜ੍ਹ,07 ਸਤੰਬਰ 2023: ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ (Scheduled Caste students) ਲਈ ਸਕਾਲਰਸ਼ਿਪ 2023-24 ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਕੀਮ ਦਾ ਮੁੱਖ ਟੀਚਾ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪੂਰਾ ਕਰਨ ਲਈ ਸਹਾਇਤਾ ਮੁਹੱਈਆ ਕਰਨਾ ਹੈ।

ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ 10ਵੀਂ ਜਮਾਤ ਤੋਂ ਬਾਅਦ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਫਰੀ ਸ਼ਿਪ ਕਾਰਡ ਜਾਰੀ ਕੀਤੇ ਜਾਣੇ ਹਨ। ਸਕਾਲਰਸ਼ਿਪ ਲਈ ਆਨਲਾਈਨ ਦਰਖ਼ਾਸਤਾਂ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ http://scholarships.punjab.gov.in ‘ਤੇ ਲਈਆਂ ਜਾ ਰਹੀਆਂ ਹਨ।

ਯੋਗਤਾ ਸੰਬੰਧੀ ਸ਼ਰਤਾਂ :

ਬਿਨੈਕਾਰ ਪੰਜਾਬ ਰਾਜ ਦਾ ਵਸਨੀਕ ਹੋਵੇ।

-ਬਿਨੈਕਾਰ ਪੰਜਾਬ ਰਾਜ ਦੀ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਵੇ।

-ਵਿਦਿਆਰਥੀ ਦੇ ਮਾਤਾ-ਪਿਤਾ/ਸਰਪ੍ਰਸਤ ਦੀ ਸਲਾਨਾ ਪਰਿਵਾਰਕ ਆਮਦਨ 2.5 ਲੱਖ ਰੁਪਏ ਤੋਂ ਵੱਧ ਨਾ ਹੋਵੇ। -ਬਿਨੈਕਾਰ ਸਰਕਾਰੀ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਯੂਨੀਵਰਸਿਟੀ/ਕਾਲਜ/ਸਕੂਲ ‘ਚ ਪੜ੍ਹਾਈ ਕਰਦਾ ਹੋਵੇ।

ਅਪਲਾਈ ਕਰਨ ਲਈ ਹਦਾਇਤਾਂ:-

ਫਰੀ-ਸ਼ਿਪ ਕਾਰਡ ਸਿਰਫ ਫਰੈੱਸ਼ (ਕੋਰਸ ਦਾ ਪਹਿਲਾ ਸਾਲ) ਵਿਦਿਆਰਥੀਆਂ ਨੂੰ ਹੀ ਜਾਰੀ ਕੀਤਾ ਜਾਣਾ ਹੈ।

ਫਰੀ-ਸ਼ਿਪ ਅਪਲਾਈ ਕਰਨ ਲਈ ਵਿਧੀ ਪੋਰਟਲ ਦੇ Help Menu ‘ਚ Student Registration and Freeship Card Manual ‘ਚ ਦਰਜ ਹੈ।

ਰਿਨਿਊਅਲ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਈ ਅਪਲਾਈ ਕਰਨ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਦੀਆਂ ਦਰਖ਼ਾਸਤਾਂ ਸੰਸਥਾ ਦੀ ਆਈ. ਡੀ. ‘ਚ ਆਪਣੇ ਆਪ ਜਨਰੇਟ ਹੁੰਦੀਆਂ ਹਨ। ਇਸ ਅਨੁਸਾਰ ਸੰਸਥਾਵਾਂ ਵੱਲੋਂ ਵਿਦਿਆਰਥੀ ਦੀ ਦਰਖ਼ਾਸਤ ਫਾਰਵਰਡ ਕੀਤੀ ਜਾਂਦੀ ਹੈ।

ਬਿਨੈਕਾਰ ਦਾ ਬੈਂਕ ਖ਼ਾਤਾ ਆਧਾਰ ਸੀਡਡ ਅਤੇ ਐਕਟਿਵ ਮੋਡ ‘ਚ ਹੋਵੇ ਤਾਂ ਜੋ ਸਕਾਲਰਸ਼ਿਪ ਦੀ ਅਦਾਇਗੀ ਹੋ ਸਕੇ।

ਆਮਦਨ ਸਰਟੀਫਿਕੇਟ (ਸਿਰਫ ਫਰੈੱਸ਼ ਵਿਦਿਆਰਥੀਆਂ ਲਈ) ਕੰਪੀਟੈਂਟ ਅਥਾਰਟੀ (ਘੱਟੋ-ਘੱਟ ਤਹਿਸੀਲਦਾਰ/ਨਾਇਬ ਤਹਿਸੀਲਦਾਰ) ਵੱਲੋਂ ਜਾਰੀ ਹੋਇਆ ਹੋਵੇ।

ਸਕਾਲਰਸ਼ਿਪ ਅਪਲਾਈ ਕਰਦੇ ਸਮੇਂ ਵਿਦਿਆਰਥੀ ਵੱਲੋਂ ਆਪਣੀ ਡਿਟੇਲ ਨੂੰ ਪੂਰੀ ਤਰ੍ਹਾਂ ਚੈੱਕ ਕਰਨ ਉਪਰੰਤ ਹੀ ਲਾਕ ਕੀਤਾ ਜਾਵੇ।

ਯੂਨੀਵਰਸਿਟੀਆਂ ਤੇ ਕਾਲਜਾਂ-ਸਕੂਲਾਂ ਲਈ:-

ਸਮੂਹ ਵਿੱਦਿਅਕ ਸੰਸਥਾਵਾਂ ਫਰੀ-ਸ਼ਿਪ ਕਾਰਡ ਵਾਲੇ ਵਿਦਿਆਰਥੀਆਂ (Scheduled Caste students) ਨੂੰ ਬਿਨਾਂ ਦਾਖ਼ਲਾ ਫ਼ੀਸ ਲਏ ਆਪਣੀ ਸੰਸਥਾ ‘ਚ ਦਾਖ਼ਲਾ ਦੇਣਗੀਆਂ।

ਸਮੂਹ ਵਿੱਦਿਅਕ ਸੰਸਥਾਵਾਂ ਇਹ ਯਕੀਨੀ ਬਣਾਉਣ ਕਿ ਜਦੋਂ ਵੀ ਵਿਦਿਆਰਥੀ ਸੰਸਥਾਂ ‘ਚ ਦਾਖ਼ਲਾ ਲੈਂਦਾ ਹੈ ਤਾਂ ਉਸ ਨੂੰ ਤੁਰੰਤ ਸਕਾਲਰਸ਼ਿਪ ਲਈ ਅਪਲਾਈ ਕਰਵਾਇਆ ਜਾਵੇ।

ਸੰਸਥਾ ਵੱਲੋਂ ਸਕੀਮ ਅਧੀਨ ਪ੍ਰਵਾਨ ਕੀਤੇ ਵਿਦਿਆਰਥੀਆਂ ਦੇ ਮੁਕੰਮਲ ਦਸਤਾਵੇਜ਼ਾਂ ਦੀਆਂ ਕਾਪੀਆਂ ਆਪਣੇ ਕੋਲ ਰੱਖਣੀਆਂ ਅਤਿ ਜ਼ਰੂਰੀ ਹਨ। ਸੰਸਥਾਵਾਂ ਨੂੰ ਸਾਲ 2023-24 ਲਈ ਆਧਾਰ ਬੇਸਡ ਅਟੈਂਡੈਂਸ ਸਿਸਟਮ ਲਾਗੂ ਕਰਨਾ ਜ਼ਰੂਰੀ ਹੈ।

ਹਰੇਕ ਸੰਸਥਾ ਸਕੀਮ ਨੂੰ ਹਰੇਕ ਯੋਗ ਵਿਦਿਆਰਥੀ ਨੂੰ ਲਾਭ ਦਿਵਾਉਣ ਸਬੰਧੀ Facilitation Centre ਸਥਾਪਿਤ ਕਰਨਾ ਯਕੀਨੀ ਬਣਾਵੇਗੀ।