July 7, 2024 3:12 pm

ਕਿਸਾਨੀ ਅੰਦੋਲਨ ਦਾ ਅਸਰ ,ਚੰਡੀਗੜ੍ਹ ਮਟਕਾ ਚੌਕ ਦੀ ਥਾਂ ਬਾਬਾ ਲਾਭ ਸਿੰਘ ਚੌਕ ਪਿਆ ਨਾਂ

ਚੰਡੀਗੜ੍ਹ,26 ਜੁਲਾਈ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ | ਜਿਸ ਦੇ ਵਿਰੋਧ ਵਿਚ ਵੱਖ -ਵੱਖ ਥਾਵਾਂ ਤੇ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਹਨ | ਇਸੇ ਦੇ ਚਲਦਿਆਂ ਚੰਡੀਗੜ੍ਹ ‘ਚ ਬਾਬਾ ਲਾਭ ਸਿੰਘ ਪਿਛਲੇ ਕਈ ਦਿਨਾਂ ਤੋਂ ਮਟਕਾ ਚੌਕ (Matka Chowk) ‘ਤੇ ਕਿਸਾਨੀ ਹੱਕਾਂ ਲਈ ਡਟੇ ਹੋਏ ਹਨ । ਤੇ ਹਰ ਕੋਈ ਬਾਬਾ ਲਾਭ ਸਿੰਘ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ | ਬਾਬਾ ਲਾਭ ਸਿੰਘ ਜੀ ਪਿਛਲੇ 5 ਮਹੀਨਿਆਂ ਤੋਂ ਚੰਡੀਗੜ੍ਹ ਦੇ ਮਟਕਾ ਚੌਕ ‘ਚ ਬੈਠੇ ਹੋਏ ਹਨ |

ਜਿਸ ਦੇ ਚਲਦਿਆਂ ਹੁਣ ਗੂਗਲ ਨੇ ਵੀ ਆਪਣੇ ਨਕਸ਼ੇ ਤੇ ਮਟਕਾ ਚੌਕ ਦਾ ਨਾਮ ਬਾਬਾ ਲਾਭ ਸਿੰਘ ਚੌਕ (Baba Labh Singh Chowk) ਦੱਸਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਅਜੇ  ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿਸੇ ਨੇ ਇਸ ਨੂੰ ਗੂਗਲ ਵਿਕੀਪੀਡੀਆ, ਤੇ ਐਡਿਟ ਕੀਤਾ ਹੋਵੇ | ਦੱਸਣਯੋਗ ਹੈ ਕਿ ਬਾਬਾ ਲਾਭ ਸਿੰਘ ਮੀਂਹ ਹੋਵੇ ਜਾ ਹਨ੍ਹੇਰੀ ਲਗਾਤਾਰ ਮਟਕਾ ਚੌਕ ਤੇ ਡਟੇ ਰਹਿੰਦੇ ਹਨ |