July 7, 2024 11:43 pm
ਇੰਪੈਕਟ ਸੰਸਥਾ ਨੇ ਮੋਗਾ

ਇੰਪੈਕਟ ਸੰਸਥਾ ਨੇ ਮੋਗਾ ‘ਚ ਵਾਟਰ ਟਰੀਟਮੈਂਟ ਪਲਾਂਟ ਦਾ ਐਕਸਪੋਜ਼ਰ ਵਿਜ਼ਟ ਕਰਵਾਇਆ

ਚੰਡੀਗੜ੍ਹ ,21 ਅਗਸਤ 2021 : ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਆਉਣ ਵਾਲੇ ਸਮੇਂ ਵਿੱਚ ਪਟਿਆਲਾ ਜ਼ਿਲ੍ਹਾ ਦੇ ਪਿੰਡਾਂ ਵਿਚ ਪੀਣਯੋਗ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਪ੍ਰੋਜੈਕਟ ਤਹਿਤ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਗੈਰ ਸਰਕਾਰੀ ਸੰਸਥਾ ਇੰਪੈਕਟ ਨੇ ਵਾਟਰ ਟ੍ਰੀਟਮੈਂਟ ਪਲਾਂਟ ਮੋਗਾ ਵਿਖੇ ਵਿਜ਼ਿਟ ਦਾ ਆਯੋਜਨ ਕਰਵਾਇਆ।

ਰਾਜਪੁਰਾ ਬਲਾਕ ਦੇ 30 ਪਿੰਡਾ ਦੇ ਲਗਭਗ 112 ਲੋਕਾਂ ਨੇ ਭਾਗ ਲਿਆ, ਇਹਨਾਂ ਵਿੱਚ ਪਿੰਡ ਗੋਪਾਲਪੁਰ, ਸਿਹਰਾ, ਅਬਦੁਲਪੁਰ,ਸੇਹਰੀ, ਆਕਰ, ਅਕਰੀ, ਬਸੰਤਪੁਰਾ, ਭੇਡਵਾਲ – ਝੁਗੀਆ, ਰਾਮਨਗਰ , ਜੈ ਨਗਰ, ਮੰਡਵਾਲ, ਦਮਨਹੇੜੀ, ਚੰਦੂਮਾਜਰਾ, ਸਰਾਏ ਬੰਜਾਰਾ, ਬਖ਼ਸ਼ੀਵਾਲਾ, ਉਕਸੀ ਜੱਟ, ਉਕਸੀ ਸੈਣੀ, ਪਬਰੀ, ਪਿਲਖਣੀ, ਹਰੀਆਂ ਅਤੇ ਚੱਕ ਕਲਾਂ ਪਿੰਡਾਂ ਦੇ ਜੀ. ਪੀ. ਡਬਲਿਊ .ਐਸ. ਈ. ਮੈਂਬਰਾ ਨੇ ਵਾਟਰ ਟਰੀਟਮੈਂਟ ਪਲਾਂਟ ਮੋਗਾ ਵਿਖੇ ਐਕਸਪੋਜ਼ਰ ਵਿਜ਼ਿਟ ਵਿੱਚ ਭਾਗ ਲਿਆ ਅਤੇ ਸਾਰੀ ਕਾਰਜ ਵਿਧੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ।

ਪਿੰਡ ਦੇ ਸਰਪੰਚ ਨਰਿੰਦਰਪਾਲ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਨਹਿਰੀ ਪਾਣੀ ਬਹੁਤ ਸਸਤਾ ਪੈਂਦਾ ਹੈ ਅਤੇ ਇਸ ਦੀ ਵਰਤੋਂ ਨਾਲ ਬਿਮਾਰੀਆਂ ਵੀ ਨਹੀਂ ਲੱਗਦੀਆਂ ਕਿਉਂਕਿ ਇਹ ਬਿਲਕੁਲ ਸਾਫ਼ ਪਾਣੀ ਹੁੰਦਾ ਹੈ। ਸਾਨੂੰ ਇੱਥੇ ਆਕੇ ਬਹੁਤ ਚੰਗਾ ਲੱਗਿਆ ਅਤੇ ਸਾਡੀ ਨਹਿਰੀ ਪਾਣੀ ਬਾਰੇ ਜਾਗਰੂਕਤਾ ਆਈ।

ਅਲੂਣਾ ਪਿੰਡ ਤੋਂ ਆਏ ਜੀ ਪੀ ਡਬਲਿਊ ਐਸ ਸੀ ਮੈਬਰ ਸਰਬਜੀਤ ਕੌਰ ਨੇ ਕਿਹਾ ਕਿ ਮਹਿਲਾਵਾਂ ਨੂੰ ਵੀ ਆਪਣਾ ਪੂਰਾ ਯੋਗਦਾਨ ਦੇਣਾ ਚਾਹੀਦਾ ਹੈ ਤਾਂ ਜੋ ਨਹਿਰੀ ਪਾਣੀ ਉਨ੍ਹਾਂ ਦੇ ਪਿੰਡਾਂ ਦੇ ਵਿੱਚ ਵੀ ਜਲਦ ਤੋਂ ਜਲਦ ਆ ਸਕੇ ਮਹਿਲਾਵਾਂ ਦਾ ਪਾਣੀ ਦੇ ਨਾਲ ਇੱਕ ਵਿਸ਼ੇਸ਼ ਤੌਰ ਤੇ ਰਿਸ਼ਤਾ ਹੈ ਕਿਉਂਕਿ ਉਨ੍ਹਾਂ ਦਾ ਸਭ ਤੋ ਜਿਆਦਾ ਵਕਤ ਪਾਣੀ ਦੇ ਨਾਲ ਹੀ ਬੀਤਦਾ ਹੈ ਪਾਣੀ ਦੇ ਮਹੱਤਵ ਬਾਰੇ ਉਹਨਾਂ ਤੋਂ ਜਿਆਦਾ ਹੋਰ ਕੋਈ ਨਹੀਂ ਸਮਝ ਸਕਦਾ।

ਗੋਪਾਲਪੁਰ ਪਿੰਡ ਤੋਂ ਆਏ ਜੋਗਾ ਸਿੰਘ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮੰਨਿਆ ਕੇ ਨਹਿਰੀ ਪਾਣੀ ਦੇ ਲਾਭ ਨੇ ਅਤੇ ਘੱਟ ਤੋਂ ਘੱਟ ਪੈਸਿਆਂ ਵਿੱਚ ਸਾਫ ਪਾਣੀ ਮਿਲ ਸਕਦਾ ਹੈ ਔਰ ਜੋ ਕਿ ਸਿਹਤ ਲਈ ਬਹੁਤ ਚੰਗਾ ਹੈ ਇਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਵੀ ਹੱਲ ਹੋਵੇਗਾ।

ਇੰਪੈਕਟ ਸੰਸਥਾ ਦੇ ਆਈ.ਈ.ਸੀ ਅਮਨਦੀਪ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਪਿੰਡਾਂ ਦੇ ਲੋਕਾਂ ਨੂੰ ਐਕਸਪੋਜ਼ਰ– ਵਿਜ਼ਿਟ ਕਰਵਾਇਆ ਜਾਵੇਗਾ ਤਾਂ ਜੋ ਨਹਿਰੀ ਪਾਣੀ ਨੂੰ ਹਰ- ਘਰ ਤਕ ਪਹੁੰਚਾਇਆ ਜਾ ਸਕੇ ਅਤੇ ਐਕਸਪੋਜ਼ਰ ਵਿਜ਼ਿਟ ਤੇ ਗਏ ਹੋਏ ਲੋਕਾਂ ਨੇ ਵੀ ਭਰੋਸਾ ਦਿੱਤਾ ਕੇ ਉਹ ਇੰਪੈਕਟ ਔਰਗੇਨਾਈਜੇਸ਼ਨ ਦੀ ਇਸ ਮੁਹਿੰਮ ਵਿਚ ਪੂਰਾ ਸਾਥ ਅਤੇ ਸਹਿਯੋਗ ਦੇਣਗੇ।

ਇਸ ਮੌਕੇ ਤੇ ਸੀ.ਡੀ.ਐਸ.ਲਵਲੀ ਰਾਣੀ ਨੇ ਸਾਰੇ ਹੀ ਆਏ ਹੋਏ ਜੀ.ਪੀ. ਡਬਲਿਊ.ਐਸ.ਈ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਵੀ ਵਾਜਬ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਬੀ.ਆਰ.ਸੀ. ਪੂਨਮ ਰਾਣੀ ,ਸ਼ਿੰਦਰ ਕੌਰ ਹਰਵਿੰਦਰ ਸਿੰਘ, ਅਰਸ਼ਪ੍ਰੀਤ ਕੌਰ,ਮੁਨਾ ਸਿੰਘ ,ਅਕਾਸ਼, ਸ਼ਬਨਮ, ਮੀਨਾਕਸ਼ੀ ਮੌਜ਼ੂਦ ਰਹੇ।