IMF News

IMF ਵੱਲੋਂ ਪਾਕਿਸਤਾਨ ਨੂੰ ਦੂਜੀ ਕਿਸ਼ਤ ਵਜੋਂ 11,000 ਕਰੋੜ ਰੁਪਏ ਦੀ ਫੰਡਿੰਗ ਮਨਜ਼ੂਰ

ਵਿਦੇਸ਼, 09 ਦਸੰਬਰ 2025: ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ ਪਾਕਿਸਤਾਨ ਨੂੰ ਆਪਣੇ ਆਰਥਿਕ ਸੰਕਟ ਤੋਂ ਬਾਹਰ ਕੱਢਣ ਲਈ 1.2 ਬਿਲੀਅਨ ਡਾਲਰ (ਲਗਭੱਗ 11,000 ਕਰੋੜ ਰੁਪਏ) ਦੀ ਫੰਡਿੰਗ ਮਨਜ਼ੂਰ ਕੀਤੀ ਹੈ। ਇਸ ‘ਚ 1 ਬਿਲੀਅਨ ਡਾਲਰ ਦਾ ਕਰਜ਼ਾ ਅਤੇ ਜਲਵਾਯੂ ਪ੍ਰੋਗਰਾਮ ਅਧੀਨ 200 ਮਿਲੀਅਨ ਡਾਲਰ ਦੀ ਸਹਾਇਤਾ ਸ਼ਾਮਲ ਹੈ। IMF ਨੇ ਚੁਣੌਤੀਆਂ ਦੇ ਬਾਵਜੂਦ ਆਪਣੀ ਆਰਥਿਕਤਾ ਨੂੰ ਬਣਾਈ ਰੱਖਣ ਲਈ ਪਾਕਿਸਤਾਨ ਦੀ ਪ੍ਰਸ਼ੰਸਾ ਵੀ ਕੀਤੀ।

ਇਹ ਦੂਜੀ ਵਾਰ ਹੈ ਜਦੋਂ IMF ਨੇ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨ ਨੂੰ ਕਰਜ਼ਾ ਦਿੱਤਾ ਹੈ। ਪਿਛਲਾ ਕਰਜ਼ਾ 9 ਮਈ ਨੂੰ 1.4 ਬਿਲੀਅਨ ਡਾਲਰ (ਲਗਭੱਗ 12,600 ਕਰੋੜ ਰੁਪਏ) ਸੀ।
ਭਾਰਤ ਨੇ ਪਹਿਲਾਂ IMF ਦੇ ਕਾਰਜਕਾਰੀ ਬੋਰਡ ਦੀ ਬੈਠਕ ‘ਚ ਫੰਡਿੰਗ ਬਾਰੇ ਚਿੰਤਾ ਪ੍ਰਗਟ ਕੀਤੀ ਸੀ, ਦੋਸ਼ ਲਗਾਇਆ ਸੀ ਕਿ ਪਾਕਿਸਤਾਨ ਫੰਡਾਂ ਦੀ ਵਰਤੋਂ ਸਰਹੱਦ ਪਾਰ ਅੱ.ਤ.ਵਾ.ਦ ਨੂੰ ਫੰਡ ਦੇਣ ਲਈ ਕਰ ਰਿਹਾ ਹੈ। ਭਾਰਤ ਨੇ ਸਮੀਖਿਆ ਦਾ ਵਿਰੋਧ ਕੀਤਾ ਅਤੇ ਵੋਟਿੰਗ ਤੋਂ ਦੂਰ ਰਿਹਾ।

ਭਾਰਤ ਨੇ ਫਿਰ ਕਿਹਾ ਸੀ ਕਿ ਸਰਹੱਦ ਪਾਰ ਅੱ.ਤ.ਵਾ.ਦ ਦੀ ਨਿਰੰਤਰ ਸਪਾਂਸਰਸ਼ਿਪ ਵਿਸ਼ਵ ਭਾਈਚਾਰੇ ਨੂੰ ਇੱਕ ਖਤਰਨਾਕ ਸੰਦੇਸ਼ ਭੇਜਦੀ ਹੈ। ਇਹ ਫੰਡਿੰਗ ਏਜੰਸੀਆਂ ਅਤੇ ਦਾਨੀਆਂ ਦੀ ਸਾਖ ਨੂੰ ਖਤਰੇ ‘ਚ ਪਾਉਂਦੀ ਹੈ ਅਤੇ ਵਿਸ਼ਵਵਿਆਪੀ ਕਦਰਾਂ-ਕੀਮਤਾਂ ਦਾ ਮਜ਼ਾਕ ਉਡਾਉਂਦੀ ਹੈ। ਸਾਡੀ ਚਿੰਤਾ ਇਹ ਹੈ ਕਿ IMF ਵਰਗੇ ਅੰਤਰਰਾਸ਼ਟਰੀ ਵਿੱਤੀ ਸੰਸਥਾਨਾਂ ਤੋਂ ਫੰਡਾਂ ਦੀ ਦੁਰਵਰਤੋਂ ਫੌਜੀ ਅਤੇ ਰਾਜ-ਪ੍ਰਯੋਜਿਤ ਸਰਹੱਦ ਪਾਰ ਅੱ.ਤ.ਵਾ.ਦੀ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ।

ਜੁਲਾਈ 2025 ਤੱਕ ਪਾਕਿਸਤਾਨ ਦਾ ਕੁੱਲ ਕਰਜ਼ਾ 80.6 ਟ੍ਰਿਲੀਅਨ ਪਾਕਿਸਤਾਨੀ ਰੁਪਏ (₹25.66 ਲੱਖ ਕਰੋੜ) ਹੈ। ਇਸ ‘ਚ 54.5 ਟ੍ਰਿਲੀਅਨ ਪਾਕਿਸਤਾਨੀ ਰੁਪਏ (₹17.41 ਲੱਖ ਕਰੋੜ) ਦਾ ਘਰੇਲੂ ਕਰਜ਼ਾ ਅਤੇ 26 ਟ੍ਰਿਲੀਅਨ ਪਾਕਿਸਤਾਨੀ ਰੁਪਏ (₹8.25 ਲੱਖ ਕਰੋੜ) ਦਾ ਵਿਦੇਸ਼ੀ ਕਰਜ਼ਾ ਸ਼ਾਮਲ ਹੈ। ਇਹ ਜੁਲਾਈ 2024 ਦੇ ਮੁਕਾਬਲੇ ਪਾਕਿਸਤਾਨ ਦੇ ਕਰਜ਼ੇ ‘ਚ 13% ਵਾਧਾ ਹੈ।

Read More: ਭਾਰਤ ਤੋਂ ਅਮਰੀਕਾ ਨੂੰ ਸਪਲਾਈ ਹੋਣ ਵਾਲੇ ਚੌਲਾਂ ‘ਤੇ ਟਰੰਪ ਦੀ ਸਖ਼ਤੀ, ਵਾਧੂ ਟੈਰਿਫ ਲਗਾਉਣ ਦੀ ਦਿੱਤੀ ਧਮਕੀ

Scroll to Top