June 30, 2024 9:02 am
illegal liquor

ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ‘ਚ 75.44 ਕਰੋੜ ਰੁਪਏ ਦੀ ਨਜਾਇਜ਼ ਸ਼ਰਾਬ, ਨਕਦੀ ਅਤੇ ਨਸ਼ੀਲੇ ਪਦਾਰਥ ਜ਼ਬਤ

ਚੰਡੀਗੜ੍ਹ, 28 ਮਈ 2024: ਹਰਿਆਣਾ ‘ਚ ਲੋਕ ਸਭਾ ਆਮ ਚੋਣਾਂ 2024 ਦੌਰਾਨ ਇਨਫੋਰਸਮੈਂਟ ਏਜੰਸੀਆਂ ਨੇ ਲਗਾਤਾਰ ਕਾਰਵਾਈ ਕਰਦੇ ਹੋਏ ਨਾਜਾਇਜ਼ ਸ਼ਰਾਬ, ਨਸ਼ੀਲੇ ਪਦਾਰਥ ਅਤੇ ਨਕਦੀ ਜ਼ਬਤ ਕੀਤੀ ਹੈ। 28 ਮਈ ਤੱਕ ਸੂਬੇ ਵਿੱਚ ਕੁੱਲ 76.74 ਕਰੋੜ ਰੁਪਏ ਦੀ ਨਕਦੀ, ਨਜਾਇਜ਼ ਸ਼ਰਾਬ (illegal liquor), ਨਸ਼ੀਲੇ ਪਦਾਰਥ ਅਤੇ ਕੀਮਤੀ ਸਮਾਨ ਜ਼ਬਤ ਕੀਤਾ ਗਿਆ ਹੈ, ਜੋ ਪਿਛਲੀਆਂ ਲੋਕ ਸਭਾ ਚੋਣਾਂ ਨਾਲੋਂ ਕਿਤੇ ਵੱਧ ਹੈ। ਲੋਕ ਸਭਾ ਆਮ ਚੋਣਾਂ 2019 ਦੇ ਚੋਣ ਸਮੇਂ ਦੌਰਾਨ ਕੁੱਲ 18.36 ਕਰੋੜ ਰੁਪਏ ਦੀ ਨਕਦੀ, ਨਜਾਇਜ਼ ਸ਼ਰਾਬ, ਨਸ਼ੀਲੇ ਪਦਾਰਥ ਅਤੇ ਕੀਮਤੀ ਸਮਾਨ ਜ਼ਬਤ ਕੀਤਾ ਗਿਆ ਸੀ।

ਜਾਣਕਾਰੀ ਦਿੰਦਿਆਂ ਅਗਰਵਾਲ ਨੇ ਦੱਸਿਆ ਕਿ ਸੂਬੇ ਵਿੱਚ ਪੁਲਿਸ, ਆਮਦਨ ਕਰ ਵਿਭਾਗ, ਆਬਕਾਰੀ ਤੇ ਕਰ ਵਿਭਾਗ ਅਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਤੱਕ, ਮੁੱਖ ਤੌਰ ‘ਤੇ ਪੁਲਿਸ ਦੁਆਰਾ 724.80 ਲੱਖ ਰੁਪਏ ਦੀ ਨਕਦੀ, ਆਮਦਨ ਕਰ ਵਿਭਾਗ ਦੁਆਰਾ 938.69 ਲੱਖ ਰੁਪਏ ਅਤੇ ਡੀਆਰਆਈ ਦੁਆਰਾ 278 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਏਜੰਸੀਆਂ ਵੱਲੋਂ ਵੀ ਨਕਦੀ ਜ਼ਬਤ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਵੱਖ-ਵੱਖ ਏਜੰਸੀਆਂ ਵੱਲੋਂ ਕੁੱਲ 13.50 ਕਰੋੜ ਰੁਪਏ ਦੀ 4.10 ਲੱਖ ਲੀਟਰ ਤੋਂ ਵੱਧ ਨਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਹੈ। ਇਸ ਵਿੱਚ ਮੁੱਖ ਤੌਰ ’ਤੇ ਪੁਲੀਸ ਵੱਲੋਂ 951.33 ਲੱਖ ਰੁਪਏ ਦੀ 300833 ਲੀਟਰ ਨਾਜਾਇਜ਼ ਸ਼ਰਾਬ ਅਤੇ ਆਬਕਾਰੀ ਵਿਭਾਗ ਵੱਲੋਂ 409 ਲੱਖ ਰੁਪਏ ਦੀ 1,09,583 ਲੀਟਰ ਨਜਾਇਜ਼ ਸ਼ਰਾਬ (illegal liquor) ਬਰਾਮਦ ਕੀਤੀ ਗਈ ਹੈ।

ਅਨੁਰਾਗ ਅਗਰਵਾਲ ਨੇ ਦੱਸਿਆ ਕਿ ਏਜੰਸੀਆਂ ਵੱਲੋਂ ਕੁੱਲ 14.08 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਪੁਲਿਸ ਨੇ 13.99 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ ਐਨਸੀਬੀ ਨੇ 2 ਕਿਲੋ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਹਨ, ਜਿਸ ਦੀ ਕੀਮਤ 4 ਲੱਖ ਰੁਪਏ ਹੈ। ਇੰਨਾ ਹੀ ਨਹੀਂ 26.12 ਕਰੋੜ ਰੁਪਏ ਦਾ ਕੀਮਤੀ ਸਾਮਾਨ ਅਤੇ 3.49 ਕਰੋੜ ਰੁਪਏ ਦਾ ਹੋਰ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ।