ਚੰਡੀਗੜ੍ਹ, 16 ਨਵੰਬਰ 2024: IND vs SA 4rd T20: ਭਾਰਤ (Indian team) ਅਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਭਾਰਤੀ ਟੀਮ ਨੇ ਜਿੱਤ ਕੇ ਟੀ-20 ਸੀਰੀਜ਼ 3-1 ਨਾਲ ਕਬਜ਼ਾ ਕਰ ਲਿਆ | ਇਸ ਟੀ-20 ਸੀਰੀਜ਼ ‘ਚ ਭਾਰਤੀ ਨੌਜਵਾਨ ਬੱਲੇਬਾਜ਼ ਅਤੇ ਗੇਂਦਬਾਜ਼ ਦੱਖਣੀ ਅਫਰੀਕਾ ਟੀਮ ਲਈ ਵੱਡੀ ਚੁਣੌਤੀ ਸਾਬਤ ਹੋਏ |
ਇਸ ਮੈਚ ‘ਚ 22 ਸਾਲ ਦੇ ਤਿਲਕ ਵਰਮਾ (Tilak Verma) ਨੇ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਸਭ ਦਾ ਧਿਆਨ ਖਿੱਚਿਆ | ਭਾਰਤੀ ਟੀਮ ਦੇ ਕਪਤਾਨ ਵੱਲੋਂ ਤਿਲਕ ਵਰਮਾ ਨੂੰ ਤੀਜੇ ਨੰਬਰ ‘ਤੇ ਭੇਜਣ ਦਾ ਫੈਸਲਾ ਸਹੀ ਸਾਬਤ ਹੋਇਆ | ਹਾਲਾਂਕਿ ਕਿ ਤਿਲਕ ਵਰਮਾ ਵੀ ਤੀਜੇ ਨੰਬਰ ‘ਤੇ ਖੇਡਣਾ ਪਸੰਦ ਕਰਦੇ ਹਨ | ਇਸ ਮੌਕੇ ਦਾ ਤਿਲਕ ਵਰਮਾ ਨੇ ਭਰਪੂਰ ਫਾਇਦਾ ਵੀ ਚੁੱਕਿਆ ਅਤੇ ਭਾਰਤੀ ਟੀਮ ਲਈ ਸ਼ਾਨਦਾਰ ਸੈਂਕੜੇ ਜੜ ਦਿੱਤੇ |
ਤਿਲਕ ਵਰਮਾ ਨੇ 22 ਸਾਲ ਦੀ ਉਮਰ ‘ਚ ਇਤਿਹਾਸ ਰਚ ਦਿੱਤਾ ਹੈ | ਭਾਰਤੀ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਨੇ ਸ਼ੁੱਕਰਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਖੇਡੇ ਚੌਥੇ ਟੀ-20 ਮੈਚ ‘ਚ ਤੂਫਾਨੀ ਸੈਂਕੜਾ ਜੜਿਆ । ਇਸ ਪਾਰੀ ਦੌਰਾਨ ਤਿਲਕ ਨੇ ਕਈ ਰਿਕਾਰਡ ਬਣਾਏ। ਇਸ ਨਾਲ ਤਿਲਕ ਨੇ ਟੀ-20 ਕ੍ਰਿਕਟ ‘ਚ ਨਵਾਂ ਇਤਿਹਾਸ ਰਚ ਦਿੱਤਾ ਹੈ। ਆਪਣੇ ਦੂਜੇ ਸੈਂਕੜੇ ਨਾਲ ਤਿਲਕ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ |
ਤਿਲਕ ਵਰਮਾ ਨੇ ਸੈਂਚੁਰੀਅਨ ‘ਚ ਖੇਡੇ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ‘ਚ ਵੀ 107 ਦੌੜਾਂ ਦੀ ਅਜੇਤੂ ਸੈਂਕੜੇ ਵਾਲੀ ਪਾਰੀ ਖੇਡੀ ਸੀ। ਉਸ ਨੇ 56 ਗੇਂਦਾਂ ਵਿੱਚ ਅੱਠ ਚੌਕੇ ਤੇ ਸੱਤ ਛੱਕੇ ਲਾਏ। ਇਸ ਨੌਜਵਾਨ ਬੱਲੇਬਾਜ਼ ਨੇ ਹੁਣ ਚੌਥੇ ਮੈਚ ‘ਚ ਸੈਂਕੜਾ ਜੜਿਆ, ਜੋ ਉਨ੍ਹਾਂ ਦੇ ਕਰੀਅਰ ਦਾ ਲਗਾਤਾਰ ਦੂਜਾ ਸੈਂਕੜਾ ਹੈ। ਤਿਲਕ ਟੀ-20 ਕ੍ਰਿਕਟ ਇਤਿਹਾਸ ‘ਚ ਲਗਾਤਾਰ ਦੋ ਸੈਂਕੜੇ ਲਗਾਉਣ ਵਾਲੇ ਭਾਰਤ ਦੇ ਪਹਿਲੇ ਖੱਬੇ ਹੱਥ ਦੇ ਬੱਲੇਬਾਜ਼ ਬਣ ਗਏ ਹਨ।
ਤਿਲਕ (Tilak Verma) ਤੋਂ ਪਹਿਲਾਂ ਟੀ-20 ਕ੍ਰਿਕਟ ‘ਚ ਸਿਰਫ 4 ਬੱਲੇਬਾਜ਼ਾਂ ਨੇ ਇਹ ਕਾਰਨਾਮਾ ਕੀਤਾ ਸੀ। ਤਿਲਕ ਵਰਮਾ ਤੋਂ ਪਹਿਲਾਂ ਫਰਾਂਸ ਦੇ ਜੀ ਮੈਕਾਨ ਨੇ ਸਵਿਟਜ਼ਰਲੈਂਡ ਅਤੇ ਕੇਰਾਵਾ ਖਿਲਾਫ ਦੱਖਣੀ ਅਫਰੀਕਾ ਦੇ ਰਾਇਲੋ ਰੂਸੋ ਨੇ ਭਾਰਤ ਅਤੇ ਬੰਗਲਾਦੇਸ਼ ਖਿਲਾਫ ਲਗਾਤਾਰ ਦੋ ਸੈਂਕੜੇ ਲਗਾਏ ਸਨ ਜਦਕਿ ਫਿਲ ਸਾਲਟ ਨੇ ਵੈਸਟਇੰਡੀਜ਼ ਖਿਲਾਫ ਦੋਵੇਂ ਸੈਂਕੜੇ ਲਗਾਏ ਸਨ। ਇਸ ਦੇ ਨਾਲ ਹੀ ਸੰਜੂ ਸੈਮਸਨ ਨੇ ਹਾਲ ਹੀ ‘ਚ ਬੰਗਲਾਦੇਸ਼ ਅਤੇ ਦੱਖਣੀ ਅਫਰੀਕਾ ਖਿਲਾਫ ਲਗਾਤਾਰ ਦੋ ਸੈਂਕੜੇ ਲਗਾਏ ਹਨ।
ਤਿਲਕ ਵਰਮਾ (Tilak Verma) ਨੂੰ ਮੈਚ ਵਿੱਚ ਸ਼ਾਨਦਾਰ ਸੈਂਕੜੇ ਲਈ ਮੈਨ ਆਫ਼ ਦਾ ਮੈਚ ਪੁਰਸਕਾਰ ਲਈ ਚੁਣਿਆ ਗਿਆ ਹੈ । 22 ਸਾਲਾ ਤਿਲਕ ਨੇ ਚਾਰ ਮੈਚਾਂ ਦੀ ਟੀ-20 ਸੀਰੀਜ਼ ‘ਚ ਚਾਰ ਮੈਚਾਂ ਦੀਆਂ ਚਾਰ ਪਾਰੀਆਂ ‘ਚ 140.00 ਦੀ ਔਸਤ ਅਤੇ 198.58 ਦੇ ਸਟ੍ਰਾਈਕ ਰੇਟ ਨਾਲ ਸਭ ਤੋਂ ਵੱਧ 280 ਦੌੜਾਂ ਬਣਾਈਆਂ। ਉਨ੍ਹਾਂ ਨੇ ਪੂਰੀ ਸੀਰੀਜ਼ ‘ਚ 21 ਚੌਕੇ ਅਤੇ 20 ਛੱਕੇ ਲਗਾਏ। ਤਿਲਕ ਨੂੰ ਲੜੀ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਲਈ ਤਿਲਕ ਨੂੰ ਮੈਨ ਆਫ਼ ਦਾ ਸੀਰੀਜ਼ ਚੁਣਿਆ ਗਿਆ ਹੈ।