IIT Kanpur

IIT ਕਾਨਪੁਰ ਦੀ ਵੱਡੀ ਕਾਮਯਾਬੀ: 5 ਹਜ਼ਾਰ ਫੁੱਟ ਦੀ ਉਚਾਈ ਤੋਂ ਕਲਾਊਡ ਸੀਡਿੰਗ ਨਾਲ ਕਰਵਾਈ ਨਕਲੀ ਬਾਰਿਸ਼

ਚੰਡੀਗੜ੍ਹ, 24 ਜੂਨ 2023: ਬੁੰਦੇਲਖੰਡ, ਲਖਨਊ ਦੇ ਸੋਕੇ ਵਾਲੇ ਖੇਤਰਾਂ ਨੂੰ ਪ੍ਰਦੂਸ਼ਣ ਘਟਾਉਣ ਲਈ ਹੁਣ ਬਾਰਿਸ਼ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। IIT ਕਾਨਪੁਰ (IIT Kanpur) ਹੁਣ ਨਕਲੀ ਬਾਰਿਸ਼ ਦਾ ਪਰੀਖਣ ਕਰ ਰਿਹਾ ਹੈ। ਪਿਛਲੇ ਸੋਮਵਾਰ, ਡੀਜੀਸੀਏ ਦੀ ਆਗਿਆ ਤੋਂ ਬਾਅਦ, ਆਈਆਈਟੀ ਨੇ ਪੰਜ ਹਜ਼ਾਰ ਫੁੱਟ ਤੋਂ ਉੱਪਰ ਨਕਲੀ ਬਾਰਸ਼ ਦਾ ਪਰੀਖਣ ਕੀਤਾ ਹੈ ।

ਆਈਆਈਟੀ (IIT Kanpur) ਨੇ ਆਪਣੇ ਹੀ ਜਹਾਜ਼ ਵਿੱਚ ਕਲਾਉਡ ਸੀਡਿੰਗ ਅਟੈਚਮੈਂਟ ਲਗਾ ਕੇ ਰਸਾਇਣ ਦਾ ਛਿੜਕਾਅ ਕੀਤਾ। ਇਸ ਦੌਰਾਨ ਜਹਾਜ਼ 15 ਮਿੰਟ ਤੱਕ ਸੰਸਥਾ ਦੇ ਉੱਪਰ ਚੱਕਰ ਲਾਉਂਦਾ ਰਿਹਾ। ਆਈਆਈਟੀ ਕਾਨਪੁਰ ਵਿੱਚ 2017 ਤੋਂ ਕਲਾਊਡ ਸੀਡਿੰਗ ਪ੍ਰੋਜੈਕਟ ਚੱਲ ਰਿਹਾ ਹੈ। ਇਸ ਤੋਂ ਬਾਅਦ, ਪ੍ਰੋਜੈਕਟ ਨੂੰ ਕੋਰੋਨਾ ਦੇ ਦੌਰ ਵਿੱਚ ਵਿਚਕਾਰ ਹੀ ਰੋਕ ਦਿੱਤਾ ਗਿਆ ਸੀ।

ਕਈ ਅਟੈਚਮੈਂਟਾਂ ਅਮਰੀਕਾ ਤੋਂ ਮੰਗਵਾਉਣੀਆਂ ਸਨ, ਜੋ ਕੋਰੋਨਾ ਦੇ ਦੌਰ ਦੌਰਾਨ ਨਹੀਂ ਆ ਸਕੀਆਂ ਸੀ । ਪਰ ਇਸ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਜਹਾਜ਼ ‘ਚ ਲੱਗੇ ਯੰਤਰ ਤੋਂ ਸਿਲਵਰ ਆਇਓਡਾਈਡ, ਸੁੱਕੀ ਬਰਫ਼, ਆਮ ਨਮਕ ਦਾ ਬਣਿਆ ਰਸਾਇਣ ਦੀ ਬਾਰਿਸ਼ ਕੀਤੀ ਗਈ ਹੈ । ਨਕਲੀ ਬਾਰਿਸ਼ ਦੇ ਪ੍ਰੋਜੈਕਟ ਦੀ ਅਗਵਾਈ ਪ੍ਰੋ. ਮਨਿੰਦਰ ਅਗਰਵਾਲ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਖੰਭਾਂ ਵਿੱਚ ਯੰਤਰ ਲਗਾਇਆ ਗਿਆ ਸੀ, ਜਿਸ ਕਾਰਨ ਕੈਮੀਕਲ ਦਾ ਛਿੜਕਾਅ ਕੀਤਾ ਗਿਆ ਸੀ। ਬਾਰਿਸ਼ ਨਹੀਂ ਪਈ ਕਿਉਂਕਿ ਬੱਦਲਾਂ ਦੇ ਅੰਦਰ ਕਲਾਉਡ ਸੀਡਿੰਗ ਨਹੀਂ ਕੀਤੀ ਗਈ ਸੀ। ਪਰ ਟੈਸਟ ਸਫਲ ਰਿਹਾ ਅਤੇ ਸੰਗਠਨ ਕਲਾਉਡ ਸੀਡਿੰਗ ਲਈ ਤਿਆਰ ਹੈ। ਆਉਣ ਵਾਲੇ ਹਫ਼ਤਿਆਂ ਵਿੱਚ ਕਲਾਉਡ ਸੀਡਿੰਗ ਦਾ ਦੁਬਾਰਾ ਪਰੀਖਣ ਕੀਤਾ ਜਾਵੇਗਾ ।

ਜਾਣਕਾਰੀ ਦਿੰਦਿਆਂ ਪ੍ਰੋਫ਼ੈਸਰ ਮਨਿੰਦਰ ਅਗਰਵਾਲ ਨੇ ਦੱਸਿਆ ਕਿ ਬਾਰਿਸ਼ ਇਸ ਲਈ ਨਹੀਂ ਪਿਆ ਕਿਉਂਕਿ ਅਸੀਂ ਬੱਦਲਾਂ ਵਿੱਚ ਫਲੇਰਸ ਨੂੰ ਫਾਇਰ ਨਹੀਂ ਕੀਤਾ, ਇਹ ਉਪਕਰਨ ਲਈ ਇੱਕ ਟੈਸਟਿੰਗ ਸੀ, ਪਰ ਇਹ ਪ੍ਰੀਖਣ ਸਫਲ ਰਿਹਾ। ਹੁਣ ਅਸੀਂ ਅਗਲੇ ਪੜਾਵਾਂ ਵਿੱਚ ਕਲਾਉਡ ਸੀਡਿੰਗ ਚਲਾਉਣ ਲਈ ਤਿਆਰ ਹਾਂ। ਇਹ ਟੈਸਟ ਡੀਜੀਸੀਏ ਦੀ ਇਜਾਜ਼ਤ ਤੋਂ ਬਾਅਦ ਹੋਇਆ ਹੈ। ਅਸੀਂ ਪਿਛਲੇ ਕਈ ਸਾਲਾਂ ਤੋਂ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਾਂ।

Scroll to Top